ਸੇਂਟ ਜੌਨਜ਼: ਵੈੱਸਟ ਇੰਡੀਜ ਕ੍ਰਿਕਟ ਟੀਮ ਦੇ ਕੋਚ ਫ਼ਿਲ ਸਿਮਨਜ਼ ਨੇ T-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ ‘ਚ ਟੀਮ ਦੇ ਬਾਹਰ ਹੋਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿਮਨਜ਼ ਨੇ ਕ੍ਰਿਕਟ ਵੈੱਸਟ ਇੰਡੀਜ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ, ”ਮੈਂ ਸਵੀਕਾਰ ਕਰਦਾ ਹਾਂ ਕਿ ਨਾ ਸਿਰਫ਼ ਟੀਮ ਸਗੋਂ ਉਨ੍ਹਾਂ ਦੇਸ਼ਾਂ ਨੂੰ ਵੀ ਦੁੱਖ ਹੋਇਆ ਹੈ ਜਿਨ੍ਹਾਂ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ। ਇਹ ਨਿਰਾਸ਼ਾਜਨਕ ਹੈ ਕਿ ਅਸੀਂ ਸਹੀ ਸਮੇਂ ‘ਤੇ ਪ੍ਰਦਰਸ਼ਨ ਨਹੀਂ ਕਰ ਸਕੇ।”
ਵੈੱਸਟ ਇੰਡੀਜ T-20 ਵਿਸ਼ਵ ਕੱਪ ਦੇ ਪਹਿਲੇ ਦੌਰ ‘ਚ ਆਪਣੇ ਗਰੁੱਪ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਰਹਿਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਉਨ੍ਹਾਂ ਨੇ ਆਪਣੇ ਦੂਜੇ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾ ਦਿੱਤਾ ਸੀ, ਪਰ ਆਪਣੇ ਪਹਿਲੇ ਅਤੇ ਤੀਜੇ ਮੈਚ ਵਿੱਚ ਕ੍ਰਮਵਾਰ ਸਕੌਟਲੈਂਡ ਅਤੇ ਆਇਰਲੈਂਡ ਤੋਂ ਹਾਰ ਗਏ ਸਨ ਅਤੇ ਕੁਆਲੀਫ਼ਾਈਂਗ ਦੇਸ਼ਾਂ ਦੀ ਅੰਕ ਤਾਲਿਕਾ ਆਪਣੇ ਗਰੁੱਪ ‘ਚੋਂ ਸਭ ਤੋਂ ਹੇਠਾਂ ਆਏ ਸਨ।
ਉਸ ਨੇ ਕਿਹਾ, ”ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਹੁਣ ਸਾਨੂੰ ਟੂਰਨਾਮੈਂਟ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਹੁੰਦਾ ਦੇਖਣਾ ਹੋਵੇਗਾ ਜਿਸ ਦਾ ਅਸੀਂ ਹਿੱਸਾ ਨਹੀਂ। ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ, ਅਤੇ ਇਸ ਲਈ ਮੈਂ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦਾ ਹਾਂ। ਇਹ ਜਲਦਬਾਜ਼ੀ ਵਿੱਚ ਲਿਆ ਗਿਆ ਫ਼ੈਸਲਾ ਨਹੀਂ, ਅਤੇ ਇੱਕ ਕਦਮ ਹੈ ਜਿਸ ਬਾਰੇ ਮੈਂ ਕੁਝ ਸਮੇਂ ਤੋਂ ਵਿਚਾਰ ਕਰ ਰਿਹਾ ਸਾਂ। ਆਸਟ੍ਰੇਲੀਆ ਖ਼ਿਲਾਫ਼ ਟੈੱਸਟ ਸੀਰੀਜ਼ ਤੋਂ ਬਾਅਦ ਮੈਂ ਵੈੱਸਟ ਇੰਡੀਜ ਦੇ ਕੋਚ ਦਾ ਅਹੁਦਾ ਛੱਡ ਦੇਵਾਂਗਾ।”