ਮੌਸਕੋ: ੱਰੂਸ ਦੀ ਇਕ ਅਦਾਲਤ ਨੇ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਦੀ ਅਪੀਲ ਨੂੰ ਰੱਦ ਕਰਦੇ ਹੋਏ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ‘ਚ ਦਿੱਤੀ ਗਈ ਨੌਂ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਫ਼ੀਨਿਕਸ ਮਰਕਰੀ ਖਿਡਾਰਣ ਅਤੇ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਗ੍ਰੀਨਰ ਨੂੰ 4 ਅਗਸਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਮੌਸਕੋ ਦੇ ਸੇਰੇਮੇਤਯੇਵੋ ਹਵਾਈ ਅੱਡੇ ‘ਤੇ ਉਸ ਦੇ ਸਮਾਨ ‘ਚੋਂ ਭੰਗ ਦਾ ਤੇਲ ਮਿਲਿਆ ਸੀ। ਮਾਸਕੋ ਦੀ ਇੱਕ ਅਦਾਲਤ ਨੇ ਉਸ ਦੀ ਨੌਂ ਸਾਲਾਂ ਦੀ ਸਜ਼ਾ ‘ਚੋਂ ਕੁਝ ਮਹੀਨੇ ਘਟਾ ਕੇ ਬਾਕੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਉਸ ਦੀ ਸਜ਼ਾ ਦਾ ਇੱਕ ਦਿਨ ਜੇਲ੍ਹ ‘ਚ 1.5 ਦਿਨਾਂ ਦੇ ਰੂਪ ‘ਚ ਗਿਣਿਆ ਜਾਵੇਗਾ, ਇਸ ਲਈ ਖਿਡਾਰਣ ਨੂੰ ਨੌਂ ਸਾਲ ਤੋਂ ਕੁਝ ਘੱਟ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ।