WhatsApp ਹੋਇਆ ਡਾਊਨ, ਮੈਸੇਜ ਭੇਜਣ ’ਚ ਹੋ ਰਹੀ ਪਰੇਸ਼ਾਨੀ, ਕਰੋੜਾਂ ਯੂਜ਼ਰਜ਼ ਪਰੇਸ਼ਾਨ

ਗੈਜੇਟ ਡੈਸਕ– ਦੁਨੀਆ ਦਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਡਾਊਨ ਹੋ ਗਿਆ ਹੈ। ਭਾਰਤ ’ਚ ਕਈ ਲੋਕਾ ਇਸਨੂੰ ਐਕਸੈੱਸ ਨਹੀਂ ਕਰ ਪਾ ਰਹੇ। ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਲੋਕ ਟਵਿਟਰ ’ਤੇ ਵੀ ਕਰ ਰਹੇ ਹਨ। ਵਟਸਐਪ ’ਤੇ ਕਿਸੇ ਮੈਸੇਜ ਨੂੰ ਸੈਂਡ ਕਰਨ ’ਤੇ ਏਰਰ ਆ ਰਿਹਾ ਹੈ। ਇਸ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ। ਇਸਨੂੰ ਲੈ ਕੇ ਟਵਿਟਰ ’ਤੇ ਮੀਮਸ ਵੀ ਵਾਇਰਲ ਹੋਣ ਲੱਗੇ ਹਨ। ਵਟਸਐਪ ਦੇ ਡਾਊਨ ਹੋਣ ਨੂੰ ਲੈ ਕੇ ਡਾਊਨਡਿਟੈਕਟਰ ਨੇ ਵੀ ਰਿਪੋਰਟ ਕੀਤਾ ਹੈ।
ਟਵਿਟਰ ’ਤੇ ਡਾਊਨਡਿਟੈਕਟਰ ਨੇ ਲਿਖਿਆ ਹੈ ਕਿ ਵਟਸਐਪ ਨੂੰ ਲੈ ਕੇ ਯੂਜ਼ਰਜ਼ ਸਵੇਰੇ 3:17 ਵਜੇ ਤੋਂ ਰਿਪੋਰਟ ਕਰ ਰਹੇ ਹਨ ਕਿ ਇਹ ਬੰਦ ਹੋ ਗਿਆ ਹੈ। ਭਾਰਤ ’ਚ ਕਰੀਬ ਅੱਧੇ ਘੰਟੇ ਤੋਂ ਲੋਕ ਵਟਸਐਪ ’ਤੇ ਮੈਸੇਜ ਨਹੀਂ ਸੈਂਡ ਕਰ ਪਾ ਰਹੇ ਹਨ। ਇਸਨੂੰ ਲੈ ਕੇ ਵਟਸਐਪ ਵੱਲੋਂ ਅਜੇ ਅਧਿਕਾਰੀ ਜਾਣਕਾਰੀ ਸਾਹਮਣੇ ਨਹੀਂ ਆਈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਟਸਐਪ ਡਾਊਨ ਹੋਇਆ ਹੈ। ਇਸਤੋਂ ਪਹਿਲਾਂ ਵੀ ਵਟਸਐਪ ਕਈ ਵਾਰ ਡਾਊਨ ਹੋ ਚੁੱਕਾ ਹੈ। ਪਿਛਲੇ ਸਾਲ ਫੇਸਬੁੱਕ ਸਰਵਰ ’ਚ ਖਰਾਬੀ ਆਉਣ ਕਾਰਨ ਵਟਸਐਪ ਡਾਊਨ ਹੋ ਗਿਆ ਸੀ। ਹੁਣ ਇਕ ਵਾਰ ਫਿਰ ਤੋਂ ਵਟਸਐਪ ਡਾਊਨ ਹੋ ਗਿਆ ਹੈ।