ਲਖਨਊ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ ’ਚ ਮਾਰੇ ਗਏ ਕੰਨੌਜ ਦੇ ਦੋ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 5-5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮਜ਼ਦੂਰਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਪਿੰਡ ’ਚ ਸੋਗ ਦੀ ਲਹਿਰ ਹੈ। ਘਰਾਂ ’ਚ ਚੀਕ-ਚਿਹਾੜਾ ਪੈ ਗਿਆ ਹੈ। ਪੋਸਟਮਾਰਟਮ ਹੋਣ ਮਗਰੋਂ ਮਜ਼ਦੂਰਾਂ ਦੀ ਲਾਸ਼ਾਂ ਨੂੰ ਜਹਾਜ਼ ਤੋਂ ਲਖਨਊ ਲਿਆਂਦਾ ਜਾਵੇਗਾ ਅਤੇ ਸੜਕ ਮਾਰਗ ਤੋਂ ਉਨ੍ਹਾਂ ਦੇ ਪਿੰਡ ਲਿਜਾਇਆ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੋਪੀਆਂ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਕੰਨੌਜ ਵਾਸੀ ਮਨੀਸ਼ ਅਤੇ ਰਾਮਸਾਗਰ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੰਨੌਜ ਦੇ ਜ਼ਿਲ੍ਹਾ ਅਧਿਕਾਰੀ ਸ਼ੁਭੰਤ ਸ਼ੁਕਲਾ ਨੇ ਕਿਹਾ ਕਿ ਪੀੜਤ ਦੋ ਮਹੀਨੇ ਪਹਿਲਾਂ ਹੀ ਕਸ਼ਮੀਰ ਗਏ ਸਨ ਅਤੇ ਸ਼ੋਪੀਆਂ ਜ਼ਿਲ੍ਹੇ ਵਿਚ ਬਤੌਰ ਮਜ਼ਦੂਰ ਕੰਮ ਕਰ ਰਹੇ ਸਨ। ਪੋਸਟਮਾਰਟਮ ਹੋਣ ਮਗਰੋਂ ਮਜ਼ਦੂਰਾਂ ਦੀ ਲਾਸ਼ਾਂ ਨੂੰ ਜਹਾਜ਼ ਤੋਂ ਲਖਨਊ ਲਿਆਂਦਾ ਜਾਵੇਗਾ ਅਤੇ ਸੜਕ ਮਾਰਗ ਤੋਂ ਉਨ੍ਹਾਂ ਦੇ ਪਿੰਡ ਲਿਜਾਇਆ ਜਾਵੇਗਾ।
ਪੁਲਸ ਨੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ’ਚ ਹਮਲੇ ਨੂੰ ਲੈ ਕੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਇਕ ਸਥਾਨਕ ‘ਹਾਈਬ੍ਰਿਡ ਅੱਤਵਾਦੀ’ ਅਤੇ ਇਕ ਹੋਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਈਬ੍ਰਿਡ ਅੱਤਵਾਦੀ ਇਮਰਾਨ ਬਸ਼ੀਰ ਗਨੀ ਇਕ ਹੋਰ ਅੱਤਵਾਦੀ ਵਲੋਂ ਕੀਤੀ ਗਈ ਗੋਲੀਬਾਰੀ ’ਚ ਮਾਰਿਆ ਗਿਆ। ਦੱਸ ਦੇਈਏ ‘ਹਾਈਬ੍ਰਿਡ ਅੱਤਵਾਦੀ’ ਉਹ ਲੋਕ ਹੁੰਦੇ ਹਨ, ਜੋ ਇਸ ਤਰ੍ਹਾਂ ਦੇ ਆਤਮਘਾਤੀ ਹਮਲੇ ਕਰਨ ਮਗਰੋਂ ਅਕਸਰ ਆਮ ਜੀਵਨ ’ਚ ਵਾਪਸ ਪਰਤ ਜਾਂਦੇ ਹਨ।