ਇੰਡੋਨੇਸ਼ੀਆ : ਇੰਡੋਨੇਸ਼ੀਆ ‘ਚ ਸ਼ਨੀਵਾਰ ਨੂੰ ਇਕ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ ਘੱਟੋ-ਘੱਟ 127 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪੂਰਬੀ ਜਾਬਾ ਦੇ ਮਲੰਗ ਰੀਜੈਂਸੀ ਦੇ ਸਟੇਡੀਅਮ ‘ਚ ਵਾਪਰੀ। ਖ਼ਬਰਾਂ ਮੁਤਾਬਕ ਅਰੇਮਾ ਐੱਫ. ਸੀ. ਅਤੇ ਪਰਸੇਬਾਇਆ ਸੁਰਬਾਇਆ ਵਿਚਕਾਰ ਮੈਚ ਚੱਲ ਰਿਹਾ ਸੀ। ਇਸ ਦੌਰਾਨ ਅਰੇਮਾ ਦੀ ਟੀਮ ਹਾਰ ਗਈ। ਇਸ ਤੋਂ ਬਾਅਦ ਆਪਣੀ ਟੀਮ ਨੂੰ ਹਾਰਦਾ ਦੇਖ ਕੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੈਦਾਨ ਵੱਲ ਭੱਜਣ ਲੱਗੇ।
ਇਸ ਦੌਰਾਨ ਕੁੱਝ ਲੋਕਾਂ ਨੇ ਖਿਡਾਰੀਆਂ ‘ਤੇ ਹਮਲਾ ਕਰ ਦਿੱਤਾ। ਘਟਨਾ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਦਿਖ ਰਿਹਾ ਹੈ ਕਿ ਲੋਕ ਮੈਦਾਨ ‘ਚ ਵੜੇ ਅਤੇ ਸੁਰੱਖਿਆ ਮੁਲਾਜ਼ਮਾਂ ‘ਤੇ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਨਾਲ ਹੀ ਪੁਲਸ ਲੋਕਾਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰ ਰਹੀ ਹੈ ਅਤੇ ਹੰਝੂ ਗੈਸ ਦੇ ਗੋਲੇ ਛੱਡ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਗੰਭੀਰ ਜ਼ਖਮੀ ਹੋਏ ਹਨ। ਪੂਰਬੀ ਜਾਵਾ ਦੇ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਸਟੇਡੀਅਮ ਅੰਦਰ 34 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਦੀ ਮੌਤ ਹਸਪਤਾਲ ‘ਚ ਹੋਈ ਹੈ।