ਪੰਜਾਬ ਯੂਨੀਵਰਸਿਟੀ ਤੋਂ ਰਿਲੀਵ ਕੀਤੇ ਅਧਿਆਪਕਾਂ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਤੋਂ ਰਿਲੀਵ ਕੀਤੇ ਗਏ ਫੈਕਲਟੀ ਮੈਂਬਰਾਂ ‘ਚੋਂ ਜ਼ਿਆਦਾਤਰ ਨੇ ਸੇਵਾਮੁਕਤੀ ਦੀ ਉਮਰ 60 ਤੋਂ 65 ਸਾਲ ਕੀਤੇ ਜਾਣ ਸਬੰਧੀ ਸੁਪਰੀਮ ਕੋਰਟ ਵਿਚ ਕੇਸ ਫਾਈਲ ਕਰ ਦਿੱਤਾ ਹੈ। ਧਿਆਨ ਰਹੇ ਕਿ ਹਾਈਕੋਰਟ ਦੀ ਡਬਲ ਬੈਂਚ ਤੋਂ ਅਧਿਆਪਕਾਂ ਨੂੰ ਸੇਵਾਮੁਕਤੀ ਦੀ ਉਮਰ ਨਾ ਵਧਾਏ ਜਾਣ ਕਾਰਨ ਪੀ. ਯੂ. ਨੇ 22 ਸਤੰਬਰ ਨੂੰ 58 ਫੈਕਲਟੀ ਮੈਂਬਰਾਂ ਨੂੰ ਰਿਲੀਵ ਕਰ ਦਿੱਤਾ।
ਇਹ ਅਧਿਆਪਕ ਸੇਵਾਕੁਮਤੀ ਤੋਂ ਬਾਅਦ ਅਦਾਲਤ ਤੋਂ ਸਟੇਅ ਲੈ ਕੇ ਰੈਗੂਲਰ ਫੈਕਲਟੀ ਵਜੋਂ ਕੰਮ ਕਰ ਰਹੇ ਸਨ। ਸੁਪਰੀਮ ਕੋਰਟ ਤੋਂ ਸਟੇਅ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਆਦਲਤ ਦੇ ਨਿਰਦੇਸ਼ ਆਉਣ ਤੋਂ ਬਾਅਦ ਉਕਤ 58 ਅਧਿਆਪਕ ਰੀ-ਇੰਪਲਾਈਮੈਂਟ ਲਈ ਅਪਲਾਈ ਕਰ ਚੁੱਕੇ ਹਨ।