ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੈੱਸ ਸਕੱਤਰ ਦਾ ਕਾਰਜਕਾਲ ’ਚ ਹੋਰ ਦੋ ਸਾਲਾਂ ਦਾ ਵਾਧਾ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੈੱਸ ਸਕੱਤਰ ਅਜੇ ਕੁਮਾਰ ਸਿੰਘ ਦਾ ਕਾਰਜਕਾਲ ਨੂੰ ਦੋ ਸਾਲ ਹੋਰ ਵਧਾ ਕੇ 25 ਸਤੰਬਰ 2024 ਤੱਕ ਕਰ ਦਿੱਤਾ ਗਿਆ ਹੈ। ਅਜੇ ਨੂੰ ਜੁਲਾਈ ’ਚ ਦੋ ਮਹੀਨੇ ਦਾ ਸੇਵਾ ਵਿਸਥਾਰ ਦਿੱਤਾ ਗਿਆ ਸੀ, ਜਿਸ ਦਾ ਸਮਾਂ ਅੱਜ ਖ਼ਤਮ ਹੋ ਰਿਹਾ ਸੀ।
ਇਕ ਬਿਆਨ ’ਚ ਕਿਹਾ ਗਿਆ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਜੇ ਕੁਮਾਰ ਸਿੰਘ ਦਾ ਕਾਰਜਕਾਲ ਸਮਝੌਤੇ ਦੇ ਆਧਾਰ ’ਤੇ 26 ਸਤੰਬਰ 2022 ਤੋਂ 2 ਸਾਲ ਲਈ ਵਧਾ ਕੇ 25 ਸਤੰਬਰ 2024 ਤੱਕ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉੱਥੇ ਹੀ ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਕੇਸ਼ ਗੁਪਤਾ ਨੂੰ ਰਾਸ਼ਟਰਪਤੀ ਸਕੱਤਰੇਤ ’ਚ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਹਰਿਆਣਾ ਕੈਡਰ ਦੇ 1997 ਬੈਂਚ ਦੇ ਅਧਿਕਾਰੀ ਰਾਕੇਸ਼ ਗੁਪਤਾ ਨੂੰ 14 ਸਤੰਬਰ 2026 ਤੱਕ ਲਈ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ।