PM ਮੋਦੀ ਅੱਜ ਹਿਮਾਚਲ ਦੇ ਮੰਡੀ ’ਚ ਕਰਨਗੇ ਚੁਣਾਵੀ ਸ਼ੰਖਨਾਦ

ਸ਼ਿਮਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਯਾਨੀ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਇਕ ਯੁਵਾ ਰੈਲੀ ਨੂੰ ਸੰਬੋਧਿਤ ਕਰਨ ਨਾਲ ਹੀ ਭਾਜਪਾ ਲਈ ਵਿਧਾਨ ਸਭਾ ਚੋਣਾਂ ਦਾ ਬਿਗੁਲ ਫੂਕਣਗੇ। ਭਾਜਪਾ ਜਨਤਾ ਯੁਵਾ ਮੋਰਚਾ (ਭਾਜਯੁਮੋ) ਵਲੋਂ ਮੰਡੀ ਦੇ ਪੱਡਲ ਮੈਦਾਨ ’ਚ ‘ਯੁਵਾ ਵਿਜੇ ਸੰਕਲਪ ਰੈਲੀ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਜਪਾ ਨੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ।
ਓਧਰ ਭਾਜਯੁਮੋ ਦੇ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਈਆ ਨੇ ਕਿਹਾ ਕਿ ਇਸ ਰੈਲੀ ’ਚ ਹਿਮਾਚਲ ਪ੍ਰਦੇਸ਼ ਦੇ ਇਕ ਲੱਖ ਨੌਜਵਾਨ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਦਾ ਪੱਡਲ ’ਚ ਨਿੱਘਾ ਸਵਾਗਤ ਕੀਤਾ ਜਾਵੇਗਾ। ਤੇਜਸਵੀ ਸੂਰਈਆ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਉਨ੍ਹਾਂ ਨੂੰ ਸ਼ਾਲ ਅਤੇ ਟੋਪੀ ਪਹਿਨਾ ਕੇ ਸਵਾਗਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।