RSS ਮੁਖੀ ਮੋਹਨ ਭਾਗਵਤ ਨੇ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ‘ਆਲ ਇੰਡੀਆ ਇਮਾਮ ਸੰਗਠਨ’ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਇਹ ਬੈਠਕ ਕਸਤੂਰਬਾ ਗਾਂਧੀ ਮਾਰਗ ਮਸਜਿਦ ‘ਚ ਇਕ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰੇ ‘ਚ ਹੋਈ। ਭਾਗਵਤ ਦੇ ਨਾਲ ਸੰਘ ਦੇ ਸੀਨੀਅਰ ਆਗੂ ਕ੍ਰਿਸ਼ਨ ਗੋਪਾਲ, ਰਾਮ ਲਾਲ ਅਤੇ ਇੰਦਰੇਸ਼ ਕੁਮਾਰ ਵੀ ਮੌਜੂਦ ਸਨ।
ਆਰ.ਐੱਸ.ਐੱਸ. ਮੁਖੀ ਫਿਰਕੂ ਸਦਭਾਵਨਾ ਨੂੰ ਮਜ਼ਬੂਤ ​​ਕਰਨ ਲਈ ਮੁਸਲਿਮ ਬੁੱਧੀਜੀਵੀਆਂ ਨਾਲ ਗੱਲਬਾਤ ਕਰ ਰਹੇ ਹਨ। ਆਰ.ਐੱਸ.ਐੱਸ. ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ ਕਿਹਾ,‘‘ਆਰ.ਐੱਸ.ਐੱਸ. ਸਰਸੰਘਚਾਲਕ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕਰਦਾ ਹੈ। ਇਹ ਲਗਾਤਾਰ ਚੱਲ ਰਹੀ ਆਮ ‘ਸੰਵਾਦ’ (ਗੱਲਬਾਤ) ਪ੍ਰਕਿਰਿਆ ਦਾ ਹਿੱਸਾ ਹੈ।