ਅਦਾਕਾਰਾ ਕੈਟਰੀਨਾ ਕੈਫ਼ ਦਾ ਸ਼ੁਮਾਰ ਬੌਲੀਵੁਡ ਦੀਆਂ ਬਿਹਤਰੀਨ ਅਦਾਕਾਰਾਂ ‘ਚ ਕੀਤਾ ਜਾਂਦਾ ਹੈ, ਅਤੇ ਆਪਣੀਆਂ ਲੁਕਸ ਨਾਲ ਉਹ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਕੈਟਰੀਨਾ ਕੈਫ਼ ਨੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਫ਼ਿਲਮ ਮੈਰੀ ਕ੍ਰਿਸਮਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੂਟਿੰਗ ਦੌਰਾਨ ਸੈੱਟ ਤੋਂ ਅਦਾਕਾਰਾ ਨੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ਸਟੋਰੀ ‘ਤੇ ਸਾਂਝੀਆਂ ਕੀਤੀਆਂ ਹਨ। ਇਹ ਤਿੰਨ ਤਸਵੀਰਾਂ ਹਨ ਜਿਨ੍ਹਾਂ ‘ਚੋਂ ਪਹਿਲੀ ਤਸਵੀਰ ‘ਚ ਅਦਾਕਾਰਾ ਨੇ ਇੱਕ ਕਲਿਪਬੋਰਡ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ‘ਤੇ ਮੈਰੀ ਕ੍ਰਿਸਮਸ ਲਿਖਿਆ ਹੋਇਆ ਹੈ। ਉਸ ਦੇ ਨਾਲ ਅਦਾਕਾਰਾ ਨੇ ਵਰਕ, ਵਰਕ, ਵਰਕ ਲਿਖਿਆ ਹੈ।
ਦੂਜੀ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਇੱਕ ਬਲੈਕ ਐਂਡ ਵਾਈਟ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕੈਮਰੇ ਵੱਲ ਦੇਖ ਰਿਹੈ।
ਉਸ ਦੇ ਨਾਲ ਅਦਾਕਾਰਾ ਨੇ ਤੀਸਰੀ ਤਸਵੀਰ ‘ਚ ਦਮਦਾਰ ਅਦਾਕਾਰ ਵਿਜੇ ਸੇਤੂਪਤੀ ਦੀ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੈ ਕਿ ਅਦਾਕਾਰਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਸਮ ਮੈਰੀ ਕ੍ਰਿਸਮਸ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।
ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’ ‘ਚ ਸਲਮਾਨ ਖ਼ਾਨ ਅਤੇ ‘ਫ਼ੋਨ ਭੂਤ’ ‘ਚ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੈਟਰੀਨਾ ਫ਼ਰਹਾਨ ਅਖ਼ਤਰ ਦੀ ‘ਜੀ ਲੇ ਜ਼ਾਰਾ’ ‘ਚ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਨਾਲ ਨਜ਼ਰ ਆਵੇਗੀ।