ਬਾਹੂਬਲੀ ਨੂੰ ਡੇਟ ਕਰ ਰਹੀ ਹੈ ਕ੍ਰਿਤੀ

ਬੀ-ਟਾਊਨ ਦੇ ਗਲਿਆਰਿਆਂ ‘ਚ ਹਰ ਰੋਜ਼ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਕਈ ਵਾਰ ਅਜਿਹਾ ਵੀ ਆਇਆ ਹੈ ਜਦੋਂ ਕਿਸੇ ਫ਼ਿਲਮ ‘ਚ ਇਕੱਠੇ ਕੰਮ ਕਰਦੇ ਹੋਏ ਅਦਾਕਾਰਾ, ਅਤੇ ਅਦਾਕਾਰ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਇਸ ਦੇ ਨਾਲ ਕਈ ਵਿਆਹੁਤਾ ਜੋੜਿਆਂ ਦਾ ਰਿਸ਼ਤਾ ਕੁੱਝ ਸਾਲਾਂ ਬਾਅਦ ਖ਼ਤਮ ਹੁੰਦਾ ਵੀ ਦੇਖਿਆ ਜਾਂਦਾ ਹੈ। ਇਸ ਦੇ ਨਾਲ ਕਈਆਂ ਨੇ ਅੱਗੇ ਜਾ ਕੇ ਵਿਆਹ ਵੀ ਕਰਵਾ ਲਿਆ ਹੈ। ਤੁਹਾਨੂੰ ਦੱਸ ਦੇਈਏ ਰਿਪੋਰਟ ‘ਚ ਇੱਕ ਹੋਰ ਸਟਾਰ ਜੋੜੇ ਦਾ ਨਾਂ ਜੁੜ ਗਿਆ ਹੈ ਜਿਨ੍ਹਾਂ ਨੂੰ ਫ਼ਿਲਮੀ ਸੈੱਟਾਂ ‘ਤੇ ਪਿਆਰ ਹੋ ਗਿਆ ਸੀ।
ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਸਾਊਥ ਸੁਪਰਸਟਾਰ ਪ੍ਰਭਾਸ ਅਤੇ ਬੌਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਹਨ। ਫ਼ਿਲਮ ਆਦਿਪੁਰਸ਼ ‘ਚ ਇਕੱਠੇ ਕੰਮ ਕਰ ਰਹੇ ਅਦਾਕਾਰ ਪ੍ਰਭਾਸ ਅਤੇ ਕ੍ਰਿਤੀ ਦਾ ਰਿਸ਼ਤਾ ਦੋਸਤੀ ਤੋਂ ਵਧਦਾ ਜਾ ਰਿਹਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹੈ, ਪ੍ਰਸ਼ੰਸਕ ਇਸ ਰੋਮਾਂਚਕ ਜੋੜੀ ਨੂੰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਹਨ।
ਕ੍ਰਿਤੀ ਅਤੇ ਪ੍ਰਭਾਸ ਦੇ ਅਫ਼ੇਅਰ ਦੀਆਂ ਚਰਚਾਵਾਂ ਓਦੋਂ ਸ਼ੁਰੂ ਹੋਈਆਂ ਜਦੋਂ ਅਦਾਕਾਰਾ ਨੇ ਕਰਨ ਜੌਹਰ ਦੇ ਸ਼ੋਅ ਕੌਫ਼ੀ ਵਿਦ ਕਰਨ 7 ‘ਚ ਪ੍ਰਭਾਸ ਦਾ ਜ਼ਿਕਰ ਕੀਤਾ। ਉਸ ਵੇਲੇ ਤੋਂ ਹੀ ਦੋਹਾਂ ਦੇ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਕਾਫ਼ੀ ਚਰਚਾਵਾਂ ਹਨ।
ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਦੋਸਤੀ ‘ਚ ਕੁੱਝ ਖ਼ਾਸ ਹੈ। ਖ਼ਬਰਾਂ ਮੁਤਾਬਿਕ, ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਸੈੱਟ ‘ਤੇ ਪਹਿਲੇ ਦਿਨ ਤੋਂ ਹੀ ਬਹੁਤ ਚੰਗੀ ਬਾਂਡਿੰਗ ਸੀ। ਹਰ ਕੋਈ ਹੈਰਾਨ ਸੀ ਕਿ ਪ੍ਰਭਾਸ ਵਰਗਾ ਇੱਕ ਸ਼ਰਮੀਲਾ ਲੜਕਾ ਕ੍ਰਿਤੀ ਨਾਲ ਇੰਝ ਖੁੱਲ੍ਹ ਕੇ ਗੱਲ ਕਿਵੇਂ ਕਰ ਰਿਹਾ ਹੈ, ਅਤੇ ਕ੍ਰਿਤੀ ਵੀ ਉਸ ਨਾਲ ਗੱਲਬਾਤ ‘ਚ ਖ਼ੂਬ ਰੁੱਝੀ ਹੋਈ ਜਾਪਦੀ ਸੀ।
ਖ਼ਬਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਕਾਲਾਂ ਕਰਦੇ ਅਤੇ ਮੈਸੇਜਿਜ਼ ਭੇਜਦੇ ਰਹਿੰਦੇ ਹਨ। ਤੁਸੀਂ ਕਹੋਗੇ ਕਿ ਇਸ ਤੋਂ ਕੇਵਲ ਇਹ ਹੀ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਦਾ ਆਪਸੀ ਸਤਿਕਾਰ ਹੈ, ਪਰ ਇਸ ਨੂੰ ਰਿਲੇਸ਼ਨਸ਼ਿਪ ਕਹਿਣਾ ਗ਼ਲਤ ਹੋਵੇਗਾ। ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਜਾਂ ਪ੍ਰਮੋਸ਼ਨ ਦੌਰਾਨ ਸਹਿ-ਕਲਾਕਾਰਾਂ ਦਾ ਜੁੜਨਾ ਇੱਕ ਆਮ ਗੱਲ ਹੈ, ਪਰ ਕ੍ਰਿਤੀ ਅਤੇ ਪ੍ਰਭਾਸ ਦਾ ਮਿਲਣਾ ਕੁੱਝ ਵੱਖਰੀ ਹੀ ਕਿਸਮ ਦਾ ਹੈ। ਉਹ ਸੱਚਮੁੱਚ ਇੱਕ-ਦੂਜੇ ਲਈ ਡੂੰਘੀਆਂ ਭਾਵਨਾਵਾਂ ਰੱਖਦੇ ਹਨ।
ਫ਼ਿਲਮ ਆਦਿਪੁਰਸ਼ ਦੀ ਗੱਲ ਕਰੀਏ ਤਾਂ ਇਸ ‘ਚ ਕ੍ਰਿਤੀ ਸੀਤਾ ਅਤੇ ਪ੍ਰਭਾਸ ਰਾਮ ਦੀ ਭੂਮਿਕਾ ‘ਚ ਹਨ। ਇਹ ਫ਼ਿਲਮ ਜਨਵਰੀ 2023 ਨੂੰ ਬੌਕਸ ਔਫ਼ਿਸ ‘ਤੇ ਰਿਲੀਜ਼ ਹੋਵੇਗ