ਕੈਨੇਡਾ ‘ਚ ਮੰਕੀਪਾਕਸ ਦੇ 1350 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ

ਓਟਾਵਾ – ਕੈਨੇਡਾ ਵਿਚ ਮੰਕੀਪਾਕਸ ਦੇ 1,379 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 38 ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ। ਪਬਲਿਕ ਹੈਲਥ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਬੁੱਧਵਾਰ ਤੱਕ ਦੇਸ਼ ਵਿੱਚ 1,379 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।
ਇਨ੍ਹਾਂ ਪੁਸ਼ਟੀ ਕੀਤੇ ਅੰਕੜਿਆਂ ਵਿੱਚੋਂ 667 ਓਨਟਾਰੀਓ ਤੋਂ, 515 ਕਿਊਬਿਕ ਤੋਂ, 150 ਬ੍ਰਿਟਿਸ਼ ਕੋਲੰਬੀਆ ਤੋਂ, 39 ਅਲਬਰਟਾ ਤੋਂ, 3 ਸਸਕੈਚਵਨ ਤੋਂ, 2 ਯੂਕੋਨ ਤੋਂ, 1-1 ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਜ਼ਵਿਕ ਤੋਂ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ ਦੀ ਅਗਵਾਈ ਹੇਠ ਆਉਣ ਵਾਲੇ ਹਫ਼ਤੇ ਵਿੱਚ ਮੰਕੀਪਾਕਸ ਵਾਇਰਸ ਤੋਂ ਬਚਣ ਲਈ ਦੂਜੀ ਖੁਰਾਕ ਲਈ ਰਣਨੀਤੀ ਸ਼ੁਰੂ ਕਰਨ ਜਾ ਰਿਹਾ ਹੈ।