ਜੰਗਲ ‘ਚ ਲਟਕੀਆਂ ਮਿਲੀਆਂ 10 ਦਿਨਾਂ ਤੋਂ ਲਾਪਤਾ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਸਹਾਰਨਪੁਰ – ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ‘ਚ 3 ਸਤੰਬਰ ਤੋਂ ਲਾਪਤਾ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਿਹਾਰੀਗੜ੍ਹ ਦੇ ਜੰਗਲ ‘ਚ ਫਾਹੇ ਨਾਲ ਲਟਕੀਆਂ ਮਿਲੀਆਂ। ਸੀਨੀਅਰ ਪੁਲਸ ਕਮਿਸ਼ਨਰ ਵਿਪਿਨ ਟਾਡਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਵੀਰੇਂਦਰ (40) ਅਤੇ 17 ਸਾਲਾ ਇਕ ਕੁੜੀ ਦੀਆਂ ਲਾਸ਼ਾਂ ਬਿਹਾਰੀਗੜ੍ਹ ਦੇ ਜੰਗਲ ‘ਚ ਫਾਹੇ ਨਾਲ ਲਟਕੀਆਂ ਮਿਲੀਆਂ। ਇਹ ਤਿੰਨੋਂ 3 ਸਤੰਬਰ ਤੋਂ ਲਾਪਤਾ ਸਨ। ਟਾਡਾ ਅਨੁਸਾਰ, ਦੋਹਾਂ ਦੀਆਂ ਲਾਸ਼ਾਂ ਸੜੀ ਹਾਲਤ ‘ਚ ਮਿਲੀਆਂ ਹਨ। ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਟਾਡਾ ਅਨੁਸਾਰ, ਨਾਗਲ ਥਾਣਾ ਖੇਤਰ ਦੇ ਰਸੂਲਪੁਰ ਦਾ ਰਹਿਣ ਵਾਲਾ ਵੀਰੇਂਦਰ ਪੇਸ਼ੇ ਤੋਂ ਅਧਿਆਪਕ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੇ ਹੀ ਸਕੂਲ ਦੀ ਜਮਾਤ 9ਵੀਂ ਦੀ ਵਿਦਿਆਰਥਣ ਨਾਲ ਪ੍ਰੇਮ ਪ੍ਰਸੰਗ ਸੀ। ਟਾਡਾ ਅਨੁਸਾਰ, ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਆਪਣੇ ਧੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਦੋਹਾਂ ਦੀ ਭਾਲ ‘ਚ ਜੁਟੀ ਸੀ ਪਰ ਵਾਰ-ਵਾਰ ਲੋਕੇਸ਼ਨ ਬਦਲਣ ਕਾਰਨ ਉਨ੍ਹਾਂ ਦਾ ਪਤਾ ਨਹੀਂ ਲੱਗ ਪਾ ਰਿਹਾ ਸੀ। ਟਾਡਾ ਅਨੁਸਾਰ, ਮੰਗਲਵਾਰ ਸ਼ਾਮ ਬਿਹਾਰੀਗੜ੍ਹ ਦੇ ਜੰਗਲ ‘ਚ ਬੱਦਬੂ ਫੈਲਣ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਵੀਰੇਂਦਰ ਅਤੇ ਵਿਦਿਆਰਥਣ ਦੀਆਂ ਲਾਸ਼ਾਂ ਲਟਕੀਆਂ ਵੇਖੀਆਂ। ਟਾਡਾ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।