CM ਕੇਜਰੀਵਾਲ ਅੱਜ ਗੁਜਰਾਤ ਦੌਰੇ ’ਤੇ, ਵਡੋਦਰਾ ’ਚ ਕਰਨਗੇ ‘ਟਾਊਨ ਹਾਲ’ ਬੈਠਕ

ਅਹਿਮਦਾਬਾਦ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਗੁਜਰਾਤ ਦਾ ਇਕ ਦਿਨਾ ਦੌਰਾ ਕਰਨਗੇ ਅਤੇ ਵਡੋਦਰਾ ’ਚ ਇਕ ‘ਟਾਊਨ ਹਾਲ’ ਬੈਠਕ ਕਰਨਗੇ। ਭਾਜਪਾ ਪਾਰਟੀ ਸ਼ਾਸਿਤ ਗੁਜਰਾਤ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ‘ਆਪ’ ਨੇਤਾ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਹਾਲ ਹੀ ’ਚ ਸੂਬੇ ਦਾ ਕਈ ਵਾਰ ਦੌਰਾ ਕੀਤਾ ਹੈ।
‘ਆਪ’ ਦੀ ਸੂਬਾਈ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਦੱਸਿਆ ਕਿ ਕੇਜਰੀਵਾਲ ਟਾਊਨ ਹਾਲ ਬੈਠਕ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੁੱਧਵਾਰ ਨੂੰ ਅਹਿਮਦਾਬਾਦ ਦਾ ਦੌਰਾ ਕਰਨਗੇ ਅਤੇ ਉੱਤਰੀ ਗੁਜਰਾਤ ’ਚ ਪਾਰਟੀ ਲਈ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਸਾਬਰਮਤੀ ਆਸ਼ਰਮ ਜਾਣਗੇ। ਕੇਜਰੀਵਾਲ ਨੇ ਪਿਛਲੇ ਹਫ਼ਤੇ ਵੀ ਗੁਜਰਾਤ ’ਚ ਟਾਊਨ ਹਾਲ ਬੈਠਕਾਂ ਕੀਤੀਆਂ ਸਨ। ਉਨ੍ਹਾਂ ਨੇ ਗੁਜਰਾਤ ’ਚ ਆਟੋ-ਰਿਕਸ਼ਾ ਡਰਾਈਵਰਾਂ, ਵਕੀਲਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਸੀ।