ਬੀਜਿੰਗ : ਦੱਖਣੀ-ਪੱਛਮੀ ਚੀਨ ‘ਚ ਐਤਵਾਰ ਨੂੰ ਇਕ ਐਕਸਪ੍ਰੈੱਸ ਵੇਅ ‘ਤੇ ਇਕ ਬੱਸ ਪਲਟ ਗਈ, ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।ਇੱਕ ਸੰਖੇਪ ਪੁਲਸ ਬਿਆਨ ਵਿੱਚ ਦੱਸਿਆ ਗਿਆ ਕਿ ਹਾਦਸਾ ਤੜਕੇ ਸਵੇਰੇ ਗੁਈਝੋ ਸੂਬੇ ਦੀ ਰਾਜਧਾਨੀ ਗੁਆਯਾਂਗ ਸ਼ਹਿਰ ਦੇ ਦੱਖਣ-ਪੂਰਬ ਵਿੱਚ ਸਥਿਤ ਸੈਂਡੂ ਕਾਉਂਟੀ ਵਿੱਚ ਵਾਪਰਿਆ।
ਬੱਸ ‘ਚ 47 ਲੋਕ ਸਵਾਰ ਸਨ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਫਿਲਹਾਲ ਕੋਈ ਹੋਰ ਜਾਣਕਾਰੀ ਤੁਰੰਤ ਜਾਰੀ ਨਹੀਂ ਕੀਤੀ ਗਈ।