ਨਵੀਂ ਦਿੱਲੀ – ਦਿੱਲੀ ‘ਚ ਨਾਈਜ਼ੀਰੀਆ ਦੀ 30 ਸਾਲਾ ਔਰਤ ਮੰਕੀਪਾਕਸ ਨਾਲ ਪੀੜਤ ਪਾਈ ਗਈ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸ਼ਹਿਰ ‘ਚ ਇਸ ਸੰਕਰਮਣ ਦਾ 8ਵਾਂ ਅਤੇ ਦੇਸ਼ ‘ਚ 13ਵਾਂ ਮਾਮਲਾ ਹੈ।
ਸੂਤਰਾਂ ਨੇ ਦੱਸਿਆ ਕਿ ਔਰਤ ਨੂੰ ਇਲਾਜ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਦੇ ਮੰਕੀਪਾਕਸ ਨਾਲ ਪੀੜਤ ਹੋਣ ਦਾ ਖ਼ਦਸ਼ਾ ਹੈ ਅਤੇ ਉਸ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।