ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਦੇ ਲਖੀਮਪੁਰ ਖੀਰੀ ਜ਼ਿਲ੍ਹੇ ‘ਚ 2 ਭੈਣਾਂ ਦਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਭਾਜਪਾ ‘ਤੇ ਅਸਿੱਧੇ ਰੂਪ ਨਾਲ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਬਲਾਤਕਾਰੀਆਂ ਨੂੰ ਰਿਹਾਅ ਕਰਵਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਤੋਂ ਮਹਿਲਾ ਸੁਰੱਖਿਆ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਰਾਹੁਲ ਨੇ ਟਵੀਟ ਕੀਤਾ,”ਲਖੀਮਪੁਰ ‘ਚ ਦਿਨਦਿਹਾੜੇ, 2 ਨਾਬਾਲਗ ਦਲਿਤ ਭੈਣਾਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਬੇਹੱਦ ਵਿਚਲਿਤ ਕਰਨ ਵਾਲੀ ਘਟਨਾ ਹੈ।” ਉਨ੍ਹਾਂ ਨੇ ਭਾਜਪਾ ਦਾ ਨਾਮ ਲਏ ਬਿਨਾਂ ਉਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,”ਬਲਾਤਕਾਰੀਆਂ ਨੂੰ ਰਿਹਾਅ ਕਰਵਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਤੋਂ ਮਹਿਲਾ ਸੁਰੱਖਿਆ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਸਾਨੂੰ ਆਪਣੀਆਂ ਭੈਣਾਂ-ਬੱਚੀਆਂ ਲਈ ਦੇਸ਼ ‘ਚ ਇਕ ਸੁਰੱਖਿਆ ਮਾਹੌਲ ਬਣਾਉਣਾ ਹੀ ਹੋਵੇਗਾ।” ਲਖੀਮਪੁਰ-ਖੀਰੀ ‘ਚ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀਆਂ 2 ਭੈਣਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕੀਆਂ ਹੋਈਆਂ ਮਿਲੀਆਂ ਸਨ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦੋਹਾਂ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ।