ਬੌਲੀਵੁਡ ਅਦਾਕਾਰ ਰਿਤਿਕ ਰੌਸ਼ਨ ਨੂੰ ਓਦੋਂ ਗੁੱਸਾ ਆ ਗਿਆ ਜਦੋਂ ਉਸ ਦੇ ਇੱਕ ਪ੍ਰਸ਼ੰਸਕ ਨੇ ਉਸ ਨਾਲ ਜਬਰੀ ਸੈੱਲਫ਼ੀ ਲੈਣ ਦੀ ਕੋਸ਼ਿਸ਼ ਕੀਤੀ। ਅਦਾਕਾਰ ਓਦੋਂ ਆਪਣੇ ਬੱਚਿਆਂ ਰੇਹਾਨ ਰੌਸ਼ਨ ਅਤੇ ਰਿਧਾਨ ਰੌਸ਼ਨ ਨਾਲ ਇੱਕ ਥੀਏਟਰ ‘ਚ ਸੀ। ਇਹ ਘਟਨਾ ਓਦੋਂ ਵਾਪਰੀ ਜਦੋਂ ਰਿਤਿਕ ਰੌਸ਼ਨ ਆਪਣੇ ਪੁੱਤਰਾਂ ਨਾਲ ਇੱਕ ਥੀਏਟਰ ‘ਚੋਂ ਬਾਹਰ ਨਿਕਲਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਅਦਾਕਾਰ ਆਪਣੇ ਪ੍ਰਸ਼ੰਸਕ ਦੇ ਵਿਹਾਰ ਤੋਂ ਖ਼ਫ਼ਾ ਨਜ਼ਰ ਆ ਰਿਹਾ ਹੈ। ਵੀਡੀਓ ਅਨੁਸਾਰ ਰਿਤਿਕ ਰੌਸ਼ਨ ਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ, ਅਤੇ ਉਹ ਇੱਕ ਕਾਲੇ ਰੰਗ ਦੀ ਕਾਰ ਦੇ ਮੂਹਰੇ ਖੜ੍ਹਾ ਸੀ ਤਾਂ ਕਿ ਉਸ ਦੇ ਬੱਚੇ ਸਹੀ ਸਲਾਮਤ ਕਾਰ ‘ਚ ਚੜ੍ਹ ਜਾਣ।
ਇਸ ਦੌਰਾਨ ਇੱਕ ਨੌਜਵਾਨ ਸੁਰੱਖਿਆ ਘੇਰਾ ਤੋੜਦਾ ਹੋਇਆ ਉਸ ਦੇ ਨੇੜੇ ਆ ਗਿਆ, ਅਤੇ ਉਹ ਅਦਾਕਾਰ ਨਾਲ ਜਬਰੀ ਸੈੱਲਫ਼ੀਆਂ ਲੈਣ ਲੱਗਾ ਜਿਸ ਤੋਂ ਰਿਤਿਕ ਖ਼ਫ਼ਾ ਹੋ ਗਿਆ। ਨੌਜਵਾਨ ਦੇ ਨੇੜੇ ਆਉਣ ‘ਤੇ ਰਿਤਿਕ ਭੜਕ ਪਿਆ ਅਤੇ ਕਹਿਣ ਲੱਗਾ, ”ਕੀ ਕਰ ਰਿਹਾ ਹੈਂ ਤੂੰ..! ”ਜਾਣਕਾਰੀ ਅਨੁਸਾਰ ਰਿਤਿਕ ਰੌਸ਼ਨ ਦੀ ਫ਼ਿਲਮ ਵਿਕਰਮ ਵੇਧਾ ਰਿਲੀਜ਼ ਹੋਣ ਵਾਲੀ ਹੈ ਜਿਸ ਵਿੱਚ ਸੈਫ਼ ਅਲੀ ਖ਼ਾਨ ਵੀ ਨਜ਼ਰ ਆਵੇਗਾ। ਇਸ ਤੋਂ ਇਲਾਵਾ ਉਹ ਫ਼ਿਲਮ ਫ਼ਾਈਟਰ’ ਵਿੱਚ ਦੀਪਿਕਾ ਪਾਦੂਕੋਨ ਨਾਲ ਨਜ਼ਰ ਆਵੇਗਾ।