ਆਮ ਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਖੰਡ ਅਤੇ ਆਰਟੀਫ਼ੀਸ਼ਲ ਸਵੀਟਨਰ ਨਾਲ ਬਣੀਆਂ ਚੀਜ਼ਾਂ ਹੀ ਡਾਇਬੀਟੀਜ਼ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ, ਪਰ ਹੁਣ ਇੱਕ ਨਵੀਂ ਸਟੱਡੀ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਦਰਤੀ ਰੂਪ ਨਾਲ ਮਿੱਠੀਆਂ ਡ੍ਰਿੰਕਸ ਜਿਵੇਂ ਫ਼ਲਾਂ ਦਾ ਰਸ ਆਦਿ ਪੀਣ ਨਾਲ ਵੀ ਮਰੀਜ਼ਾਂ ‘ਚ ਟਾਈਪ-2 ਡਾਇਬੀਟੀਜ਼ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਨਵੀਂ ਸਟੱਡੀ ਨੂੰ ਡਾਇਬੀਟੀਜ਼ ਕੇਅਰ ਨਾਂ ਦੇ ਇੱਕ ਮੈਗਜ਼ੀਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸਟੱਡੀ ਦੀ ਮੰਨੀਏ ਤਾਂ ਡਾਈਟ ਸੌਫ਼ਟ ਡ੍ਰਿੰਕਸ, ਜਿਨ੍ਹਾਂ ‘ਚ ਆਰਟੀਫ਼ੀਸ਼ਲ ਸ਼ੂਗਰ ਹੁੰਦੀ ਹੈ, ਉਸ ਨਾਲ ਤਾਂ ਟਾਈਪ-2 ਡਾਇਬੀਟੀਜ਼ ਹੋਣ ਦਾ ਖ਼ਤਰਾ ਰਹਿੰਦਾ ਹੀ ਹੈ, ਪਰ ਕੁਦਰਤੀ ਰੂਪ ‘ਚ ਮਿੱਠੀਆਂ ਚੀਜ਼ਾਂ ਜਿਨ੍ਹਾਂ ‘ਚ ਨੈਚੂਰਲ ਸ਼ੂਗਰ ਪਾਈ ਜਾਂਦੀ ਹੈ, ਉਨ੍ਹਾਂ ਦਾ ਸੇਵਨ ਕਰਨ ਨਾਲ ਵੀ ਭਵਿੱਖ ‘ਚ ਡਾਇਬੀਟੀਜ਼ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਹਾਰਵਰਡ ਟੀ.ਐੱਚ.ਚੈਨ ਸਕੂਲ ਔਫ਼ ਪਬਲਿਕ ਹੈੱਲਥ ਅਨੁਸਾਰ ਖੰਡ ਵਾਲੇ ਪਾਣੀ ਪਦਾਰਥਾਂ ਦੀ ਜਗ੍ਹਾ ਜੇਕਰ ਤੁਸੀਂ ਬਿਨਾਂ ਖੰਡ ਵਾਲੀ ਕੌਫ਼ੀ ਜਾਂ ਚਾਹ ਦਾ ਸੇਵਨ ਕਰੋ ਤਾਂ ਟਾਈਪ-2 ਡਾਇਬੀਟੀਜ਼ ਦੇ ਖ਼ਤਰੇ ਨੂੰ 2 ਤੋਂ 10 ਫ਼ੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ।
ਤਿੰਨ ਵੱਖ-ਵੱਖ ਸਟੱਡੀਜ਼ ਦੇ ਡੇਟੇ ਦੀ ਕੀਤੀ ਗਈ ਜਾਂਚ
ਇਸ ਸਟੱਡੀ ‘ਚ ਬੀਤੇ 22 ਤੋਂ 26 ਸਾਲਾਂ ਦੇ ਵਿਚਾਲੇ ਦੇ ਡੇਟਾ ਦੀਆਂ ਤਿੰਨ ਵੱਖ-ਵੱਖ ਸਟੱਡੀਜ਼ ਦੇ ਜ਼ਰੀਏ ਜਾਂਚ ਕੀਤੀ ਗਈ ਜਿਨ੍ਹਾਂ ‘ਚ ਨਰਸਿਜ਼ ਹੈੱਲਥ ਸਟੱਡੀ, ਦਾ ਨਰਸਿਜ਼ ਹੈੱਲਥ ਸਟੱਡੀ 2 ਅਤੇ ਦਾ ਹੈਲਥ ਪ੍ਰਫ਼ੈਸ਼ਨਲਜ਼ ਫ਼ੌਲੋਅਪ ਸਟੱਡੀ ਸ਼ਾਮਿਲ ਹੈ। ਇਸ ਲਈ 1.92 ਲੱਖ ਤੋਂ ਵੀ ਜ਼ਿਆਦਾ ਮਰਦਾਂ ਅਤੇ ਔਰਤਾਂ ਨੂੰ ਸ਼ਾੋਮਲ ਕੀਤਾ ਗਿਆ। ਇਨ੍ਹਾਂ ਸਟੱਡੀਜ਼ ਰਾਹੀਂ ਖੋਜੀਆਂ ਨੇ ਇਹ ਕੈਲਕੁਲੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ‘ਤੇ ਸਮੇਂ ਦੇ ਨਾਲ ਸ਼ਰੀਰ ‘ਤੇ ਕਿਵੇਂ ਅਸਰ ਹੁੰਦਾ ਹੈ ਅਤੇ ਟਾਈਪ-2 ਡਾਇਬੀਟੀਜ਼ ਦਾ ਖ਼ਤਰਾ ਕਿੰਨਾ ਰਹਿੰਦਾ ਹੈ।
ਨੈਚੂਰਲ ਜੂਸ ਦਾ ਸੇਵਨ ਵੀ ਕੰਟਰੋਲ ‘ਚ ਰਹਿ ਕੇ ਕਰੋ
ਸਟੱਡੀ ਦੇ ਨਤੀਜੇ ਇਹ ਵੀ ਦੱਸਦੇ ਹਨ ਕਿ ਨੈਚੂਰਲ ਸ਼ੂਗਰ ਵੀ ਟਾਈਪ-2 ਡਾਇਬੀਟੀਜ਼ ਦੇ ਖ਼ਤਰੇ ਨੂੰ ਘੱਟ ਨਹੀਂ ਕਰਦੀ। ਖੋਜੀਆਂ ਨੇ ਸੁਝਾਅ ਦਿੱਤਾ ਹੈ ਕਿ ਨੈਚੂਰਲ ਜੂਸ ‘ਚ ਪੋਸ਼ਕ ਤੱਤਾਂ ਦੀ ਮਾਤਰਾ ਚੌਖੀ ਹੁੰਦੀ ਹੈ, ਪਰ ਉਨ੍ਹਾਂ ਦੀ ਵਰਤੋਂ ਸੇਵਨ ‘ਚ ਬੇਹੱਦ ਘੱਟ ਕਰਨੀ ਚਾਹੀਦੀ ਹੈ ਨਹੀਂ ਤਾਂ ਡਾਇਬੀਟੀਜ਼ ਦੇ ਵਧਣ ਦਾ ਖ਼ਤਰਾ ਰਹਿੰਦਾ ਹੈ।
ਬਲੈਕ ਟੀ ਨਾਲ ਹੁੰਦੀ ਹੈ ਬਲੱਡ ਸ਼ੂਗਰ ਕੰਟਰੋਲ
ਬਲੈਕ ਟੀ ਦੇ ਸੇਵਨ ਨਾਲ ਸਾਡੇ ਸਰੀਰ ‘ਚ ਗਲੂਕੋਜ਼ ਦਾ ਪੱਧਰ ਸਹੀ ਰਹਿੰਦਾ ਹੈ। ਕੁੱਝ ਅਧਿਐਨਾਂ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਲੈਕ ਟੀ ‘ਚ ਬਲੱਡ ਸ਼ੂਗਰ ਕੰਟਰੋਲ ਕਰਨ ਦੀ ਖ਼ੂਬੀ ਹੁੰਦੀ ਹੈ। ਨੌਰਮਲ ਅਤੇ ਡਾਇਬੈਟਿਕ ਦੋਹਾਂ ਹੀ ਤਰ੍ਹਾਂ ਦੇ ਲੋਕਾਂ ਨੂੰ ਬਲੈਕ ਟੀ ਦਾ ਸੇਵਨ ਕਰਾਉਣ ‘ਤੇ ਉਨ੍ਹਾਂ ਦੋਵਾਂ ਹੀ ਗਰੁੱਪਾਂ ਦੇ ਲੋਕਾਂ ‘ਚ ਬਲੈਕ ਟੀ ਨੇ ਵਧਦੇ ਹੋਏ ਬਲੱਡ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ।