TV ਜਗਤ ਦੇ ਮਸ਼ਹੂਰ ਹੋਸਟ ਮਨੀਸ਼ ਪਾਲ ਆਏ ਦਿਨ ਸੁਰਖ਼ੀਆਂ ‘ਚ ਰਹਿੰਦੈ। ਉਹ ਆਪਣੀ ਹੋਸਟਿੰਗ ਕਾਰਨ ਮਸ਼ਹੂਰ ਹੈ। ਮਨੀਸ਼ ਪਾਲ ਅਕਸਰ ਹੀ ਕਿਸੇ ਨਾਲ ਕਿਸੇ ਸ਼ੋਅ ‘ਚ ਨਜ਼ਰ ਆਉਂਦਾ ਰਹਿੰਦੈ। ਹਾਲਾਂਕਿ ਮਨੀਸ਼ ਪਾਲ ਨੇ ਕਈ ਫ਼ਿਲਮਾਂ ਵੀ ਕੀਤੀਆਂ ਹਨ, ਪਰ ਫ਼ਿਲਮੀ ਦੁਨੀਆ ‘ਚ ਉਸ ਨੂੰ ਓਨੀ ਸਫ਼ਲਤਾ ਨਹੀਂ ਮਿਲੀ ਜਿੰਨੀ ਉਸ ਨੂੰ ਇੱਕ TV ਹੋਸਟ ਦੇ ਤੌਰ ‘ਤੇ ਮਿਲੀ। ਹਾਲ ਹੀ ‘ਚ ਮਨੀਸ਼ ਪਾਲ ਗਣੇਸ਼ ਵਿਸਰਜਨ ਦੌਰਾਨ ਆਪਣੇ ਪਰਿਵਾਰ ਨਾਲ ਨਜ਼ਰ ਆਇਆ, ਅਤੇ ਸਾਰਿਆਂ ਦੀਆਂ ਨਜ਼ਰਾਂ ਮਨੀਸ਼ ਪਾਲ ਦੀ ਧੀ ‘ਤੇ ਟਿਕੀਆਂ ਹੋਈਆਂ ਸਨ।
ਮਨੀਸ਼ ਪਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਮਨੀਸ਼ ਪਾਲ ਦੀ ਧੀ ਸਾਇਸ਼ਾ ਪਾਲ ਨਜ਼ਰ ਆ ਰਹੀ ਹੈ। ਸਾਇਸ਼ਾ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਗਣੇਸ਼ ਵਿਸਰਜਨ ਦੌਰਾਨ ਮਨੀਸ਼ ਪਾਲ ਨੂੰ ਆਪਣੇ ਬੱਚਿਆਂ ਨਾਲ ਦੇਖਿਆ ਗਿਆ। ਉਸ ਦੇ ਬੱਚਿਆਂ ਨੂੰ ਦੇਖਣ ਤੋਂ ਬਾਅਦ ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਕਿ ਮਨੀਸ਼ ਪਾਲ ਦੀ ਧੀ ਸਾਇਸ਼ਾ ਪਾਲ ਇੰਨੀ ਵੱਡੀ ਹੋ ਗਈ ਹੈ।
ਦੱਸ ਦੇਈਏ ਕਿ ਮਨੀਸ਼ ਪਾਲ ਨੇ ਸਾਲ 2007 ‘ਚ ਆਪਣੀ ਸਕੂਲੀ ਦੋਸਤ ਸੰਯੁਕਤ ਨਾਲ ਵਿਆਹ ਕੀਤਾ ਸੀ। ਮਨੀਸ਼ ਪਾਲ ਦੇ ਦੋ ਬੱਚੇ ਹਨ। ਧੀ ਦਾ ਨਾਂ ਸਾਇਸ਼ਾ ਪਾਲ ਅਤੇ ਪੁੱਤਰ ਦਾ ਨਾਂ ਯੁਵਨ ਹੈ। ਇਸ ਤੋਂ ਇਲਾਵਾ ਮਨੀਸ਼ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ਜੁੱਗ ਜੁੱਗ ਜੀਓ ‘ਚ ਨਜ਼ਰ ਆਇਆ ਸੀ, ਅਤੇ ਹਾਲ ਹੀ ਵਿੱਚ ਉਹ ਝਲਕ ਦਿਖਲਾ ਜਾ ਸ਼ੋਅ ਨੂੰ ਹੋਸਟ ਕਰਦਾ ਵੀ ਨਜ਼ਰ ਆਇਆ ਹੈ।