ਅਮਰੀਕਾ ‘ਚ ਮੰਕੀਪਾਕਸ ਦੇ 20,000 ਤੋਂ ਵੱਧ ਕੇਸ ਦਰਜ

ਲਾਸ ਏਂਜਲਸ : ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਹੁਣ ਮੰਕੀਪਾਕਸ ਲਾਗ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਦੇਸ਼ ਵਿਚ ਮੰਕੀਪਾਕਸ ਦੇ 20 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਮੰਗਲਵਾਰ ਨੂੰ ਸੀਡੀਸੀ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ ਮੰਕੀਪਾਕਸ ਦੇ 20,733 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੀਡੀਸੀ ਦੇ ਅੰਕੜਿਆਂ ਦੇ ਅਨੁਸਾਰ ਕੈਲੀਫੋਰਨੀਆ ਵਿੱਚ ਸਭ ਤੋਂ ਵੱਧ 3,833 ਕੇਸ ਹਨ। ਇਸਦੇ ਬਾਅਦ ਨਿਊਯਾਰਕ ਵਿੱਚ 3,526 ਅਤੇ ਫਲੋਰੀਡਾ ਵਿੱਚ 2,126 ਕੇਸ ਹਨ।