ਲਸ਼ਕਰ ਗਾਹ – ਅਫਗਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਦ ਦੇ ਨਾਦ ਅਲੀ ਜ਼ਿਲ੍ਹੇ ਵਿਚ ਇਕ ਵਿਸਫੋਟਕ ਉਪਕਰਨ ਦੇ ਫਟਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਸੂਬਾਈ ਪੁਲਸ ਦੇ ਬੁਲਾਰੇ ਅਹਿਮਦ ਜਾਨ ਨੇ ਦੱਸਿਆ ਕਿ ਧਮਾਕਾ ਸ਼ਨੀਵਾਰ ਦੁਪਹਿਰ ਹਿਵਾਦ ਬਾਜ਼ਾਰ ਇਲਾਕੇ ਵਿਚ ਹੋਇਆ, ਜਿਸ ਵਿਚ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀ ਨੇ ਹੋਰ ਜ਼ਿਆਦਾ ਜਾਣਕਾਰੀ ਜਿੱਤੇ ਬਿਨਾਂ ਦੱਸਿਆ ਕਿ ਸਾਰੇ ਪੀੜਤ ਇਕ ਧਾਰਮਿਕ ਸਕੂਲ ਦੇ ਵਿਦਿਆਰਥੀ ਸਨ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ਵਿਚ ਇਕ ਮਸਜਿਦ ਵਿਚ ਹੋਏ ਧਮਾਕੇ ਵਿਚ ਇਕ ਪ੍ਰਸਿੱਧ ਮੌਲਵੀ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 23 ਹੋਰ ਜ਼ਖ਼ਮੀ ਹੋ ਗਏ ਸਨ।