ਕੈਨੇਡਾ ਨੇ ਮੰਕੀਪਾਕਸ ਦੇ 1250 ਤੋਂ ਵਧੇਰੇ ਮਾਮਲਿਆਂ ਪੁਸ਼ਟੀ

ਓਟਾਵਾ – ਕੈਨੇਡਾ ਵਿੱਚ ਮੰਕੀਪਾਕਸ ਦੇ 1,289 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 35 ਹਸਪਤਾਲ ਵਿੱਚ ਦਾਖ਼ਲ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।
ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੰਕੀਪਾਕਸ ਦੇ ਪੁਸ਼ਟੀ ਕੀਤੇ ਮਾਮਲਿਆਂ ਵਿੱਚੋਂ 618 ਓਨਟਾਰੀਓ ਵਿੱਚ, 493 ਕਿਊਬਿਕ ਵਿੱਚ, 139 ਬ੍ਰਿਟਿਸ਼ ਕੋਲੰਬੀਆ ਵਿੱਚ, 31 ਅਲਬਰਟਾ ਵਿੱਚ, 3 ਸਸਕੈਚਵਨ ਵਿੱਚ, 2 ਯੂਕੋਨ ਵਿੱਚ ਅਤੇ ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਸਵਿਕ ਵਿੱਚ 1-1 ਮਾਮਲੇ ਸ਼ਾਮਲ ਹਨ।