ਨਵੀਂ ਦਿੱਲੀ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਸ਼ਮੀਰੀ ਹਿੰਦੂਆਂ ਦੀ ਬੇਰਹਿਮੀ ਨਾਲ ਹੱਤਿਆ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਗੈਰ-ਸਰਕਾਰੀ ਸੰਗਠਨ ‘ਵੀ ਦਿ ਸਿਟੀਜ਼ਨਜ਼’ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਗਵਈ ਅਤੇ ਰਵੀ ਕੁਮਾਰ ਨੇ ਕਿਹਾ, “ਇਹ ਪੂਰੀ ਤਰ੍ਹਾਂ ਕਾਰਜਕਾਰੀ ਦੇ ਖੇਤਰ ਵਿੱਚ ਹੈ।” ਇਸ ਦੇ ਮੱਦੇਨਜ਼ਰ ਮੈਂ ਆਪਣੀ ਪਹਿਲੀ ਅਪੀਲ ਨੂੰ ਦੁਹਰਾਉਂਦਾ ਹਾਂ, ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਨ ਲਈ ਜਾਂਚ ਕਮਿਸ਼ਨ ਲਈ।
ਆਰ. ਪੀ. ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕਸ਼ਮੀਰੀ ਹਿੰਦੂਆਂ ਦੀ ਬੇਰਹਿਮੀ ਨਾਲ ਹੱਤਿਆ 30 ਸਾਲ ਪਹਿਲਾਂ 14 ਸਤੰਬਰ 1989 ਨੂੰ ਸ਼ੁਰੂ ਹੋਈ ਸੀ, ਜਦੋਂ ਭਾਜਪਾ ਦੇ ਉੱਚ ਕੋਟੀ ਦੇ ਆਗੂ ਪੰਡਤ ਟਿਕਾ ਲਾਲ ਤਪਲੂ ਇਕ ਉੱਘੇ ਵਕੀਲ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਹੱਤਿਆ ਨੇ ਟਾਰਗੈੱਟ ਹੱਤਿਆਵਾਂ ਦੀ ਲੜੀ ਸ਼ੁਰੂ ਕਰ ਦਿੱਤੀ। ਕਸ਼ਮੀਰ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਚੋਣਵੇਂ ਢੰਗ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸਲਾਮਿਕ ਅੱਤਵਾਦੀਆਂ ਨੇ 2 ਦਿਨਾਂ ‘ਚ 5 ਨੂੰ ਮਾਰ ਦਿੱਤਾ ਹੈ। ਸ਼੍ਰੀਨਗਰ ‘ਚ ਦਿਨ-ਦਿਹਾੜੇ 2 ਅਧਿਆਪਕਾਂ ਦੀ ਹੱਤਿਆ ਕੀਤੀ ਗਈ, ਜਿਨ੍ਹਾਂ ‘ਚੋਂ ਇਕ ਸਿੱਖ ਅਤੇ ਇਕ ਕਸ਼ਮੀਰੀ ਪੰਡਿਤ ਹੈ। ਅਧਿਆਪਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚੋਂ ਇਕ ਸਤਿੰਦਰ ਕੌਰ ਹੈ।