ਪਾਕਿਸਤਾਨ – ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕੇ ਸ਼ਹਿਦਾਦਪੁਰ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ ਸ਼ਹਿਦਾਦਪੁਰ ਇਲਾਕੇ ਤੋਂ ਇਕ ਨੌਜਵਾਨ ਕੁੜੀ ਨੂੰ 2 ਦੋਸ਼ੀਆਂ ਨੇ ਹੜ੍ਹ ਪੀੜਤਾਂ ਦਾ ਰਾਸ਼ਨ ਦਿਵਾਉਣ ਦੇ ਬਹਾਨੇ ਅਗਵਾ ਕਰਕੇ 2 ਦਿਨ ਲਗਾਤਾਰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ। ਸੂਤਰਾਂ ਅਨੁਸਾਰ ਇਕ ਰਿਕਸ਼ਾ ਚਾਲਕ ਦੋਸ਼ੀ ਮੁਹੰਮਦ ਕਾਸਮ ਸ਼ਹਿਦਾਦਪੁਰ ਇਲਾਕੇ ’ਚ ਹੜ੍ਹ ਪੀੜਤ ਪਰਿਵਾਰ ਦੇ ਕੋਲ ਆਇਆ ਅਤੇ ਕਿਹਾ ਕਿ ਹੜ੍ਹ ਪੀੜਤਾਂ ਨੂੰ ਰਾਸ਼ਨ ਮਿਲ ਰਿਹਾ ਹੈ। ਤੁਸੀਂ ਵੀ ਮੇਰੇ ਨਾਲ ਚੱਲ ਕੇ ਰਾਸ਼ਨ ਲੈ ਆਉ।
ਪਰਿਵਾਰ ਨੇ ਆਪਣੀ 16 ਸਾਲਾ ਕੁੜੀ ਨੂੰ ਮੁਹੰਮਦ ਕਾਸਮ ਦੇ ਨਾਲ ਭੇਜ ਦਿੱਤਾ। ਦੋਸ਼ੀ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਅਤੇ ਉੱਥੇ 2 ਦਿਨ ਕੁੜੀ ਨੂੰ ਦੋਵਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਘਰ ਭੇਜ ਦਿੱਤਾ। ਕੁੜੀ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ਮਗਰੋਂ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰਕੇ ਇਕ ਦੋਸ਼ੀ ਮੁਹੰਮਦ ਕਾਸਮ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਜਾ ਦੋਸ਼ੀ ਕਾਬੂ ਨਹੀਂ ਆਇਆ।