ਪੰਜਾਬ ‘ਚ ਕੋਰੋਨਾ ਨਾਲ 3 ਮੌਤਾਂ, 113 ਪਾਜ਼ੇਟਿਵ ਮਰੀਜ਼ ਆਏ ਸਾਹਮਣੇ

ਲੁਧਿਆਣਾ : ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 113 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਮਰੀਜ਼ਾਂ ’ਚ 2 ਮਰੀਜ਼ ਲੁਧਿਆਣਾ, ਜਦੋਂਕਿ 1 ਮੁਕਤਸਰ ਦਾ ਰਹਿਣ ਵਾਲਾ ਸੀ। ਸੂਬੇ ’ਚ ਮੌਜੂਦਾ ਸਮੇਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 1136 ਰਹਿ ਗਈ ਹੈ। 234 ਮਰੀਜ਼ਾਂ ਨੂੰ ਅੱਜ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਹੈ।
ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ 50 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦੋਂਕਿ 12 ਆਈ. ਸੀ. ਯੂ. ‘ਚ ਦਾਖਲ ਹਨ। ਜਿਨ੍ਹਾਂ ਜ਼ਿਲ੍ਹਿਆਂ ’ਚ ਅੱਜ ਜ਼ਿਆਦਾ ਮਰੀਜ਼ ਸਾਹਮਣੇ ਆਏ, ਉਨ੍ਹਾਂ ’ਚ ਮੋਹਾਲੀ ਦੇ 21, ਲੁਧਿਆਣਾ 13, ਅੰਮ੍ਰਿਤਸਰ ਤੇ ਰੋਪੜ ਦੇ 11-11, ਪਟਿਆਲਾ 10, ਕਪੂਰਥਲਾ 7 ਤੇ ਫਿਰੋਜ਼ਪੁਰ ਦੇ 6 ਪਾਜ਼ੇਟਿਵ ਮਰੀਜ਼ ਸ਼ਾਮਲ ਹਨ।
ਸੂਬੇ ’ਚ ਮੰਗਲਵਾਰ ਕੁਲ 9638 ਸੈਂਪਲ ਜਾਂਚ ਲਈ ਭੇਜੇ ਗਏ, ਜੋ ਪਹਿਲਾਂ ਤੋਂ ਕਾਫੀ ਘੱਟ ਹਨ, ਜਿੱਥੋਂ ਤੱਕ ਵੈਕਸੀਨੇਸ਼ਨ ਦਾ ਸਵਾਲ ਹੈ, ਉਸ ਦੀ ਸਥਿਤੀ ’ਚ ਕੋਈ ਸੁਧਾਰ ਨਹੀਂ ਹੋਇਆ। ਅੱਜ ਸੂਬੇ ’ਚ 4981 ਵਿਅਕਤੀਆਂ ਨੇ ਵੈਕਸੀਨ ਦਾ ਟੀਕਾ ਲਗਵਾਇਆ, ਜਿਨ੍ਹਾਂ ’ਚ 774 ਨੇ ਪਹਿਲੀ, ਜਦੋਂਕਿ 4207 ਨੇ ਦੂਜੀ ਡੋਜ਼ ਲਗਵਾਈ।