ਨਿਊਡ ਫ਼ੋਟੋਸ਼ੂਟ ਵਿਵਾਦ ‘ਚ ਫ਼ਸੇ ਰਣਵੀਰ ਸਿੰਘ ਨੇ ਬਿਆਨ ਦਰਜ ਕਰਵਾਉਣ ਲਈ ਮੰਗਿਆ 2 ਹਫ਼ਤਿਆਂ ਦਾ ਸਮਾਂ

ਬੌਲੀਵੁਡ ਅਦਾਕਾਰ ਰਣਵੀਰ ਸਿੰਘ ਆਪਣੇ ਨਿਊਡ ਫ਼ੋਟੋਸ਼ੂਟ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ‘ਚ ਹੈ। ਉਸ ਨੇ ਇਹ ਫ਼ੋਟੋਸ਼ੂਟ ਇੱਕ ਮੈਗਜ਼ੀਨ ਲਈ ਕਰਵਾਇਆ ਸੀ, ਪਰ ਇਸ ਫ਼ੋਟੋਸ਼ੂਟ ਤੋਂ ਬਾਅਦ ਅਦਾਕਾਰ ਕਾਫ਼ੀ ਮੁਸੀਬਤ ‘ਚ ਫ਼ਸ ਗਿਐ। ਸੋਸ਼ਲ ਮੀਡੀਆ ‘ਤੇ ਲਗਾਤਾਰ ਹੋ ਰਹੇ ਵਿਰੋਧ ਅਤੇ ਪੁਲੀਸ ਰਿਪੋਰਟ ਦਰਜ ਹੋਣ ਕਾਰਨ ਅਦਾਕਾਰ ਨੂੰ ਇਸ ਮਾਮਲੇ ‘ਚ ਸੰਮਨ ਜਾਰੀ ਕੀਤਾ ਗਿਆ ਹੈ।
ਨਿਊਡ ਫ਼ੋਟੇਸ਼ੂਟ ਮਾਮਲੇ ‘ਚ ਚੇਂਬੂਰ ਪੁਲੀਸ ਕੁੱਝ ਦਿਨ ਪਹਿਲਾਂ ਰਣਵੀਰ ਸਿੰਘ ਦੇ ਘਰ ਪਹੁੰਚੀ ਸੀ। ਪੁਲੀਸ ਨੇ ਅਦਾਕਾਰ ਨੂੰ 16 ਅਗਸਤ ਤਕ ਨੋਟਿਸ ਦਿੱਤਾ ਸੀ ਅਜਿਹੇ ‘ਚ ਅਦਾਕਾਰ ਸ਼ਹਿਰ ਤੋਂ ਬਾਹਰ ਚਲਾ ਗਿਆ ਸ, ੀ ਅਤੇ ਪੁਲੀਸ ਬਿਨਾਂ ਨੋਟਿਸ ਦਿੱਤੇ ਪਰਤ ਆਈ।
ਨੋਟਿਸ ‘ਚ ਲਿਖਿਆ ਗਿਆ ਸੀ ਕਿ ਰਣਬੀਰ ਸਿੰਘ ਨੂੰ 22 ਅਗਸਤ ਨੂੰ ਚੇਂਬੂਰ ਪੁਲੀਸ ਸਟੇਸ਼ਨ ਪੇਸ਼ ਹੋਣਾ ਪਵੇਗਾ। ਦੱਸ ਦੇਈਏ ਨਿਊਡ ਫ਼ੋਟੋਸ਼ੂਟ ਮਾਮਲੇ ‘ਚ ਰਣਵੀਰ ਸਿੰਘ ਖ਼ਿਲਾਫ਼ IPC ਦੀ ਧਾਰਾ 509,292, 294, IT ਐਕਟ ਦੀ ਧਾਰਾ 67A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।