ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1456

“And they all lived happily ever after …,” or so the story goes. Much though you dream of hearing those words in connection to your own saga, you know that real life never carries that kind of a guarantee. I can’t promise you a happy-ever-after, but I can predict a distinct improvement in your situation. You will, for a while to come at least, start living more happily than you were living before. Here, in your emotional life at least, comes the end of something awkward, and the start of something good.
Actions have consequences. Plans have implications. It’s a shame really. If only they didn’t, we could get an awful lot more done, a whole lot faster. Unfortunately, we cannot ignore the complicated nature of reality. Such links and connections have to be understood. Er, are you bored yet? Falling asleep? I know I’m not saying anything that you don’t already know. You are naturally practical. There’s not much point in thinking everything through sensibly. You’ve simply got to follow your heart.
Don’t ever underestimate your importance, your power, your luck or your wisdom. Normally, you’re very confident. When one thing, though, doesn’t work out quite the way you feel it ought to, you start to doubt everything else. You know that nobody’s perfect – but you forget that this includes you. Then when faced with nothing more than natural evidence of a healthy truth, you feel bad. Don’t. Feel good instead. And feel sure of what you’re capable of because your heart can now make some truly amazing things happen.
Where would you rather have your problems? Festering away like rotting fruit in dark corners of your world or clearly laid out before you where they can be systematically fixed? It’s easy to give a glib answer, but when we face issues that make us uncomfortable, we tend to deny that there’s anything to discuss. We focus on trivial concerns and ignore deeper factors that are really bothering us. You now need to look at what you truly feel. First, though, you may need to be honest with yourself.
Unanswered questions. Unresolved issues. Unsolved mysteries. Where would we be without them? What kind of a planet would this be? What fun would anyone have? Oh, spare us all from the eternal boredom of continuous certainty. Unless, that is, the doubts are our own. We love it when other people cannot see their way forward. Your emotional confusion now may be uncomfortable, but it is potentially most beneficial. Live with it. Don’t try to force it to a false end. Then there will be a real revelation.

”ਅਤੇ ਉਸ ਮਗਰੋਂ ਉਹ ਸਾਰੇ ਸਦਾ ਲਈ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ, ”… ਜਾਂ ਸਾਨੂੰ ਕਹਾਣੀ ਕੁੱਝ ਇਸ ਤਰ੍ਹਾਂ ਸੁਣਾਈ ਜਾਂਦੀ ਹੈ। ਤੁਸੀਂ ਇਹ ਲਫ਼ਜ਼ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਸੰਦਰਭ ‘ਚ ਵੀ ਸੁਣਨ ਦਾ ਸੁਪਨਾ ਦੇਖਦੇ ਹੋਵੋਗੇ, ਪਰ ਤੁਹਾਨੂੰ ਇਹ ਵੀ ਪਤੈ ਕਿ ਅਸਲ ਜੀਵਨ ਅਜਿਹੀਆਂ ਕੋਈ ਵੀ ਗੈਰੰਟੀਆਂ ਨਹੀਂ ਦਿੰਦਾ। ਮੈਂ ਤੁਹਾਡੇ ਨਾਲ ਇਹ ਵਾਅਦਾ ਤਾਂ ਨਹੀਂ ਕਰ ਸਕਦਾ ਕਿ ਤੁਸੀਂ ਸਦਾ ਲਈ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੋਗੇ, ਪਰ ਮੈਂ ਤੁਹਾਡੀ ਸਥਿਤੀ ‘ਚ ਆਉਣ ਵਾਲੇ ਇੱਕ ਵਿਲੱਖਣ ਸੁਧਾਰ ਦੀ ਭਵਿੱਖਬਾਣੀ ਜ਼ਰੂਰ ਕਰ ਸਕਦਾਂ। ਤੁਸੀਂ, ਘੱਟੋ-ਘੱਟ ਆਉਣ ਵਾਲੇ ਕੁੱਝ ਸਮੇਂ ਲਈ, ਉਸ ਨਾਲੋਂ ਵਧੇਰੇ ਖ਼ੁਸ਼ ਰਹਿਣਾ ਸ਼ੁਰੂ ਕਰ ਦੇਵੋਗੇ ਜਿੰਨਾ ਤੁਸੀਂ ਪਹਿਲਾਂ ਰਹਿੰਦੇ ਸੀ। ਇਹ ਹੈ, ਘੱਟੋ-ਘੱਟ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਕਿਸੇ ਤਕਲੀਫ਼ਦੇਹ ਚੀਜ਼ ਦਾ ਅੰਤ, ਅਤੇ ਕਿਸੇ ਚੰਗੀ ਸ਼ੈਅ ਦੀ ਸ਼ੁਰੂਆਤ।
ਕਾਰਵਾਈਆਂ ਦੇ ਅੰਜਾਮ ਹੁੰਦੇ ਨੇ। ਯੋਜਨਾਵਾਂ ਦੀਆਂ ਆਪਣੀਆਂ ਉਲਝਨਾਂ ਹੁੰਦੀਆਂ ਨੇ। ਇਹ ਬਹੁਤ ਸ਼ਰਮ ਵਾਲੀ ਗੱਲ ਹੈ। ਕੇਵਲ ਜੇ ਅਜਿਹਾ ਨਾ ਹੁੰਦਾ, ਅਸੀਂ ਬਹੁਤ ਜ਼ਿਆਦਾ ਚੀਜ਼ਾਂ ਕਰ ਸਦਕੇ ਸਾਂ, ਅਤੇ ਉਹ ਵੀ ਵਧੇਰੇ ਫ਼ੁਰਤੀ ਨਾਲ। ਅਫ਼ਸੋਸ, ਪਰ, ਅਸੀਂ ਅਸਲੀਅਤ ਦੀ ਪੇਚੀਦਾ ਫ਼ਿਤਰਤ ਨੂੰ ਅਣਗੌਲਿਆਂ ਨਹੀਂ ਕਰ ਸਕਦੇ। ਅਜਿਹੀਆਂ ਕੜੀਆਂ ਅਤੇ ਅਜਿਹੇ ਕੋਨੈਕਸ਼ਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਖ਼ੈਰ, ਤੁਸੀਂ ਕਿਤੇ ਬੋਰ ਤਾਂ ਨਹੀਂ ਹੋ ਰਹੇ? ਨੀਂਦ ਤਾਂ ਨਹੀਂ ਆ ਰਹੀ ਤੁਹਾਨੂੰ? ਮੈਨੂੰ ਪਤੈ ਕਿ ਮੈਂ ਤੁਹਾਨੂੰ ਕੋਈ ਅਜਿਹੀ ਗੱਲ ਨਹੀਂ ਦੱਸ ਰਿਹਾ ਜਿਹੜੀ ਤੁਹਾਨੂੰ ਪਹਿਲਾਂ ਤੋਂ ਹੀ ਨਹੀਂ ਪਤਾ। ਤੁਸੀਂ ਕੁਦਰਤੀ ਤੌਰ ‘ਤੇ ਵਿਹਾਰਕ ਹੋ। ਹਰ ਸ਼ੈਅ ਬਾਰੇ ਸਮਝਦਾਰੀ ਨਾਲ ਸੋਚਣ ਦਾ ਕੋਈ ਫ਼ਾਇਦਾ ਨਹੀਂ। ਕੇਵਲ ਆਪਣੇ ਦਿਲ ਦੀ ਸੁਣੋ।
ਆਪਣੀ ਅਹਿਮੀਅਤ, ਆਪਣੀ ਤਾਕਤ, ਆਪਣੀ ਕਿਸਮਤ ਜਾਂ ਆਪਣੀ ਸਿਆਣਪ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਆਮ ਤੌਰ ‘ਤੇ, ਤੁਸੀਂ ਕਾਫ਼ੀ ਆਤਮ-ਵਿਸ਼ਵਾਸੀ ਹੋ। ਜਦੋਂ, ਪਰ, ਕੋਈ ਸ਼ੈਅ ਉਸ ਤਰ੍ਹਾਂ ਕੰਮ ਨਹੀਂ ਕਰਦੀ ਜਿਵੇਂ ਤੁਸੀਂ ਸੋਚਦੇ ਸੀ ਉਸ ਨੂੰ ਕਰਨਾ ਚਾਹੀਦਾ ਸੀ, ਤੁਸੀਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਦੀ ਕਾਰਜਕੁਸ਼ਲਤਾ ‘ਤੇ ਵੀ ਸ਼ੱਕ ਕਰਨ ਲੱਗਦੇ ਹੋ। ਤੁਹਾਨੂੰ ਪਤੈ ਕਿ ਕੋਈ ਵੀ ਵਿਅਕਤੀ ਨੁਕਸਾਂ ਤੋਂ ਪੂਰੀ ਤਰ੍ਹਾਂ ਰਹਿਤ ਅਤੇ ਸੰਪੂਰਣ ਨਹੀਂ ਹੁੰਦਾ – ਪਰ ਤੁਸੀਂ ਭੁੱਲ ਜਾਂਦੇ ਹੋ ਕਿ ਇਹ ਗੱਲ ਤੁਹਾਡੇ ‘ਤੇ ਵੀ ਲਾਗੂ ਹੁੰਦੀ ਹੈ। ਫ਼ਿਰ, ਜਦੋਂ ਤੁਹਾਡਾ ਸਾਹਮਣਾ ਸਿਹਤਮੰਦ ਸੱਚਾਈ ਦੇ ਕੁਦਰਤੀ ਸਬੂਤਾਂ ਨਾਲ ਨਹੀਂ ਹੁੰਦਾ, ਤੁਹਾਨੂੰ ਬੁਰਾ ਮਹਿਸੂਸ ਹੋਣ ਲੱਗਦੈ। ਇੰਝ ਨਾ ਕਰਿਆ ਕਰੋ। ਆਪਣੀ ਕੋਸ਼ਿਸ਼ ‘ਤੇ ਮਾਣ ਕਰਨ ਦੀ ਕੋਸ਼ਿਸ਼ ਕਰੋ। ਅਤੇ ਇਸ ਬਾਰੇ ਨਿਸ਼ਚਿਤ ਹੋ ਕੇ ਸੋਚੋ ਕਿ ਤੁਸੀਂ ਕੀ ਕੁੱਝ ਕਰਨ ਦੇ ਕਾਬਿਲ ਹੋ ਕਿਉਂਕਿ ਤੁਹਾਡਾ ਦਿਲ ਇਸ ਵਕਤ ਸੱਚਮੁੱਚ ਗ਼ਜ਼ਬ ਦੀਆਂ ਚੀਜ਼ਾਂ ਕਰ ਸਕਦੈ।
ਤੁਸੀਂ ਆਪਣੀ ਮੁਸ਼ਕਿਲਾਂ ਨੂੰ ਕਿੱਥੇ ਦੇਖਣਾ ਪਸੰਦ ਕਰੋਗੇ? ਤੁਹਾਡੇ ਸੰਸਾਰ ਦੇ ਹਨੇਰੇ ਕੋਨਿਆਂ ‘ਚ ਕਿਤੇ ਕਿਸੇ ਗੱਲ-ਸੜ ਰਹੇ ਫ਼ੱਲ ਵਾਂਗ ਰਿਸਦੀਆਂ ਜਾਂ ਆਪਣੇ ਸਾਹਮਣੇ ਸਪੱਸ਼ਟ ਤੌਰ ‘ਤੇ ਕਿਸੇ ਅਜਿਹੀ ਜਗ੍ਹਾ ‘ਤੇ ਪੱਸਰੀਆਂ ਹੋਈਆਂ ਜਿੱਥੇ ਉਨ੍ਹਾਂ ਦਾ ਇੱਕ ਯੋਜਨਾਬੱਧ ਢੰਗ ਨਾਲ ਹੱਲ ਕੱਢਿਆ ਜਾ ਸਕੇ? ਸਤਹੀ ਉੱਤਰ ਦੇਣਾ ਬਹੁਤ ਸੌਖਾ ਹੈ, ਪਰ ਜਦੋਂ ਅਸੀਂ ਅਜਿਹੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਜਿਹੜੇ ਸਾਨੂੰ ਅਣਸੁਖਾਵਾਂ ਮਹਿਸੂਸ ਕਰਾਉਂਦੇ ਹੋਣ, ਅਸੀਂ ਇਸ ਗੱਲ ਤੋਂ ਇਨਕਾਰੀ ਹੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚਰਚਾ ਕਰਨ ਵਾਲੀ ਕੋਈ ਗੱਲ ਵੌ ਹੈ। ਅਸੀਂ ਤੁੱਛ ਚਿੰਤਾਵਾਂ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰਦੇ ਹਾਂ, ਅਤੇ ਉਨ੍ਹਾਂ ਗੰਭੀਰ ਮੁੱਦਿਆਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਜਿਹੜੇ ਸਾਨੂੰ ਸੱਚਮੁੱਚ ਤਕਲੀਫ਼ ਦੇ ਰਹੇ ਹੁੰਦੇ ਨੇ। ਤੁਹਾਨੂੰ ਇਸ ਵੇਲੇ ਉਸ ਨੂੰ ਵਿਚਾਰਨ ਦੀ ਲੋੜ ਹੈ ਜੋ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ। ਪਹਿਲਾਂ, ਪਰ, ਤੁਹਾਨੂੰ ਸ਼ਾਇਦ ਖ਼ੁਦ ਨਾਲ ਇਮਾਨਦਾਰ ਬਣਨਾ ਪਵੇਗਾ।
ਅਣਉਤਰਿਤ ਸਵਾਲ। ਅਨਿਰਣਿਤ ਮਸਲੇ। ਅਣਸੁਲਝੇ ਰਹੱਸ। ਇਨ੍ਹਾਂ ਸਭ ਤੋਂ ਬਿਨਾਂ ਅਸੀਂ ਕੀ ਕਰਦੇ? ਇਹ ਗ੍ਰਹਿ ਰਹਿਣ ਲਈ ਕਿਹੋ ਜਿਹਾ ਸਥਾਨ ਬਣ ਗਿਆ ਹੁੰਦਾ? ਕੋਈ ਵੀ ਇੱਥੇ ਆਨੰਦ ਕਿਵੇਂ ਮਾਣਦਾ? ਰਹਿਣ ਦਿਓ, ਲਗਾਤਾਰ ਨਿਸ਼ਚਿਤਤਾ ਦੀ ਅਜਿਹੀ ਅਨੰਤ ਬੋਰੀਅਤ ਤੋਂ ਤਾਂ ਤੁਸੀਂ ਸਾਨੂੰ ਮੁਆਫ਼ ਹੀ ਦਿਓ। ਹਾਂ, ਪਰ, ਜੇਕਰ ਇਹ ਸ਼ੰਕੇ ਸਾਡੇ ਖ਼ੁਦ ਦੇ ਹੋਣ ਤਾਂ ਫ਼ਿਰ ਗੱਲ ਵੱਖਰੀ ਹੈ, ਪਰ ਸਾਨੂੰ ਚੰਗਾ ਲੱਗਦੈ ਜਦੋਂ ਦੂਸਰੇ ਲੋਕ ਅੱਗੇ ਜਾਣ ਦਾ ਆਪਣਾ ਰਸਤਾ ਨਾ ਲੱਭ ਸਕਣ। ਤੁਹਾਡੀ ਭਾਵਨਾਤਮਕ ਪਰੇਸ਼ਾਨੀ ਤੁਹਾਡੇ ਲਈ ਸ਼ਾਇਦ ਇਸ ਵਕਤ ਅਣਸੁਖਾਵੀਂ ਹੋਵੇ, ਪਰ ਉਸ ਵਿੱਚ ਤੁਹਾਡੇ ਲਈ ਸਭ ਤੋਂ ਵੱਧ ਫ਼ਾਇਦੇਮੰਦ ਹੋਣ ਦੀ ਸੰਭਾਵਨਾ ਵੀ ਮੌਜੂਦ ਹੈ। ਉਸ ਨਾਲ ਨਿਰਬਾਹ ਕਰੋ। ਉਸ ਦਾ ਧੱਕੇ ਨਾਲ ਝੂਠਾ ਚੰਗਾ ਅੰਤ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ। ਕੇਵਲ ਤਾਂ ਹੀ ਅਸਲ ਰਹੱਸ ਫ਼ਿਰ ਬੇਨਕਾਬ ਹੋਵੇਗਾ।