ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੇ ਅਧੀਨ ਸ਼ਨੀਵਾਰ ਨੂੰ ਇੱਥੇ ਆਪਣੇ ਘਰ ਤਿਰੰਗਾ ਲਹਿਰਾਇਆ ਅਤੇ ਨਾਗਰਿਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਨੇ ਇਕ ਸੰਦੇਸ਼ ‘ਚ ਕਿਹਾ,”ਤਿਰੰਗਾ ਸਾਡਾ ਮਾਣ ਹੈ। ਇਹ ਹਮੇਸ਼ਾ ਭਾਰਤੀਆਂ ਨੂੰ ਇਕਜੁਟ ਕਰਦਾ ਹੈ ਅਤੇ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ‘ਹਰ ਘਰ ਤਿਰੰਗਾ’ ਦੀ ਅਪੀਲ ‘ਤੇ, ਅੱਜ ਨਵੀਂ ਦਿੱਲੀ ਸਥਿਤ ਆਪਣੇ ਘਰ ਤਿਰੰਗਾ ਲਹਿਰਾਇਆ ਅਤੇ ਆਪਣਾ ਸਭ ਕੁਝ ਬਲੀਦਾਨ ਕਰਨ ਵਾਲੇ ਸਾਡੇ ਵੀਰ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ।”
ਗ੍ਰਹਿ ਮੰਤਰੀ ਨੇ ਸਾਰੇ ਦੇਸ਼ ਵਾਸੀਆਂ ਤੋਂ 13 ਤੋਂ 15 ਅਗਸਤ ਤੱਕ ਆਪਣੇ ਘਰਾਂ ‘ਚ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਹਰ ਦਿਲ ‘ਚ ਦੇਸ਼ਭਗਤੀ ਦੀ ਭਾਵਨਾ ਜਗਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਤਿਰੰਗੇ ਨਾਲ ਆਪਣੀਆਂ ਤਸਵੀਰਾਂ ਵੈੱਬਸਾਈਟ ‘ਤੇ ਅਪਲੋਡ ਕਰਨ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।