ਨਵੀਂ ਦਿੱਲੀ – ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਿੱਲੀ ‘ਚ ਤਲਾਸ਼ੀ ਮੁਹਿੰਮ ਚਲਾਈ ਅਤੇ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਮਾਮਲੇ ਦੀਆਂ ਗਤੀਵਿਧੀਆਂ ‘ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਦੀ ਪਛਾਣ ਨਵੀਂ ਦਿੱਲੀ ਦੇ ਬਟਾਲਾ ਵਾਸੀ ਮੋਹਸਿਨ ਅਹਿਮਦ ਵਜੋਂ ਹੋਈ ਹੈ। ਗ੍ਰਿਫ਼ਤਾਰ ਦੋਸ਼ੀ ਪਾਬੰਦੀਸ਼ੁਦਾ ਸੰਗਠਨ ਆਈ.ਐੱਸ.ਆਈ.ਐੱਸ. ਦਾ ਕੱਟੜ ਅਤੇ ਸਰਗਰਮ ਮੈਂਬਰ ਹੈ। ਜਾਣਕਾਰੀ ਅਨੁਸਾਰ ਉਹ ਬਿਹਾਰ ਦਾ ਰਹਿਣ ਵਾਲਾ ਹੈ।
ਦੋਸ਼ ਹੈ ਕਿ ਮੋਹਸਿਨ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਅੱਤਵਾਦੀ ਸੰਗਠਨ ਦਾ ਸਮਰਥਨ ਕਰਨ ਵਾਲਿਆਂ ਤੋਂ ਫੰਡ ਇਕੱਠਾ ਕਰਦਾ ਸੀ ਅਤੇ ਇਨ੍ਹਾਂ ਪੈਸਿਆਂ ਨੂੰ ਉਹ ਅੱਤਵਾਦੀਆਂ ਦੀ ਮਦਦ ਲਈ ਸੀਰੀਆ ਅਤੇ ਹੋਰ ਥਾਂਵਾਂ ‘ਤੇ ਭੇਜ ਦਿੰਦਾ ਸੀ। ਕਿਹਾ ਜਾ ਰਿਹਾ ਹੈ ਕਿ ਫੰਡ ਲੈਣ ਲਈ ਉਹ ਕ੍ਰਿਪਟੋਕਰੰਸੀ ਦਾ ਇਸਤੇਮਾਲ ਕਰਦਾ ਸੀ।