ਸੰਗਰੂਰ— ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਉਪਰੰਤ ਭਗਵੰਤ ਮਾਨ ਹਲਕਾ ਧੂਰੀ ਵਿਖੇ ਪਹੁੰਚੇ। ਇਥੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਰਦੇ ਹੋਏ ਜਿੱਥੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਧੂਰੀ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 13 ਕਰੋੜ ਵੀ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਭਰੋਸਾ ਕਰਕੇ ਆਪਣਾ ਫਰਜ਼ ਨਿਭਾਇਆ ਹੈ ਅਤੇ ਹੁਣ ਸਾਡੀ ਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਪੂਰੀਆਂ ਹੋਣ ਦਾ ਇੰਤਜ਼ਾਰ ਹੈ ਅਤੇ ਲੋਕ ਕਾਹਲੇ ਪਏ ਹੋਏ ਹਨ ਕਿ ਛੇਤੀ-ਛੇਤੀ ਸਰਕਾਰ ਵੱਲੋਂ ਸਾਰੇ ਕੰਮ ਬਣ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਹਲੇ ਪੈਣ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਜਨਤਾ ਨੇ ਪਹਿਲਾਂ ਬਹੁਤ ਧੋਖੇ ਖਾਦੇ ਹਨ ਅਤੇ ਹੁਣ ਲੋਕ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਪੰਜਾਬ ਠੀਕ ਹੋ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਠੀਕ ਕਰਨ ’ਚ ਲੱਗੇ ਹੋਏ ਹਾਂ।
ਭਗਵੰਤ ਮਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅੱਜ ਇਥੇ ਬੂਟੇ ਵੰਡੇ ਜਾ ਰਹੇ ਹਨ। ਜਿਹੜਾ ਈਮਾਨਦਾਰੀ ਵਾਲਾ ਬੂਟਾ ਪੰਜਾਬ ’ਚ ਜਨਤਾ ਨੇ ਆਮ ਆਦਮੀ ਪਾਰਟੀ ਵਾਲਾ ਬੂਟਾ ਲਗਾਇਆ ਹੈ, ਉਹ ਬੂਟਾ ਇਸ ਗੱਲ ਦੀ ਯਕੀਨ ਦਿਵਾ ਰਿਹਾ ਹੈ ਕਿ ਛਾਂ, ਫੱਲ ਅਤੇ ਫੁੱਲ ਵੀ ਲੱਗਣਗੇ, ਪਹਿਲਾਂ ਵਾਲਿਆਂ ਵਾਂਗੂੰ ਧੋਖਾ ਨਹੀਂ ਮਿਲੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ’ਤੇ ਨਿਸ਼ਾਨਾ ਲਾਉਂਦੇ ਕਿਹਾ ਕਿ 25 ਸਾਲਾ ਤੱਕ ਰਾਜ ਕਰਨ ਵਾਲੇ ਹੁਣ ਕਿੱਥੇ ਗਏ ਹਨ? ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦਾ ਸਾਰਾ ਢਾਂਚਾ ਵਿਗਾੜਿਆ ਹੈ। ਉਨ੍ਹਾਂ ਕਿਹਾ ਕਿ ਫੱਲ ਹਮੇਸ਼ਾ ਨੀਵਿਆਂ ਰੁੱਖਾਂ ਨੂੰ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਈਮਾਨਦਾਰਾਂ ਦੀ ਬਹੁਤ ਵਧੀਆ ਟੀਮ ਬਣਾਵਾਂਗੇ ਤਾਂਕਿ ਲੋਕ ਇਹ ਕਹਿ ਸਕਣ ਕਿ ਇਸ ਵਾਰ ਈਮਾਨਦਾਰ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪੱਖ ’ਚ ਮਿਹਨਤ ਦਾ ਸਮਾਂ ਹੈ। ਭਗੰਵਤ ਮਾਨ ਨੇ ਕਿਹਾ ਕਿ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਜਨਤਾ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ 90 ਫ਼ੀਸਦੀ ਲੋਕ ਉਨ੍ਹਾਂ ਕਲੀਨਿਕਾਂ ’ਚ ਹੀ ਦਵਾਈ ਲੈ ਕੇ ਠੀਕ ਹੋ ਕੇ ਜਾਣਗੇ। ਲੋਕਾਂ ਨੂੰ ਹੁਣ ਇਲਾਜ ਲਈ ਭਟਕਣਾ ਨਹੀਂ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਇਕ ਪਿੰਡ ’ਚ ਬੱਸਾਂ ਚਲਾਈਆਂ ਜਾਣਗੀਆਂ