ਬੌਲੀਵੁੱਡ ਅਦਾਕਾਰ ਜਾਹਨਵੀ ਕਪੂਰ ਦਾ ਕਹਿਣਾ ਹੈ ਕਿ ਇਕ ਕਲਾਕਾਰ ਵਜੋਂ ਰਣਵੀਰ ਸਿੰਘ ਨੂੰ ਖੁਦ ਨੂੰ ਜਾਹਿਰ ਕਰਨ ਦੀ ਕਲਾਤਮਿਕ ਆਜ਼ਾਦੀ ਹੈ ਤੇ ਉਸ ਨੂੰ ਇਸ ਲਈ ‘ਸਜਾ’ ਨਹੀਂ ਦੇਣੀ ਚਾਹੀਦੀ। ਕਾਬਿਲੇਗੌਰ ਹੈ ਕਿ ਇਕ ਕੌਮਾਂਤਰੀ ਮੈਗਜੀਨ ਵਿੱਚ ਅਦਾਕਾਰ ਦੀਆਂ ਨਿਰਵਸਤਰ ਤਸਵੀਰਾਂ ਛਪਣ ਕਰਕੇ ਉਹ ਵਿਵਾਦਾਂ ਦੇ ਘੇਰੇ ਵਿੱਚ ਹੈ। ਐੱਨਜੀਓ ਦੀ ਸ਼ਿਕਾਇਤ ‘ਤੇ ਫਿਲਮ ‘ਗਲੀ ਬੁਆਇ’ ਦੇ ਅਦਾਕਾਰ ਖਿਿਲਾਫ ਮੁੰਬਈ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ਨਾਲ ‘ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤੇ ਇਨ੍ਹਾਂ ਜਰੀਏ ਉਨ੍ਹਾਂ ਦੀ ਲਾਜ-ਸ਼ਰਮ ਦਾ ਅਪਮਾਨ ਕੀਤਾ ਗਿਆ ਹੈ। ਕਪੂਰ ਨੇ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰਾ ਮੰਨਣਾ ਹੈ ਕਿ ਇਹ ਸਾਡੀ ਆਜਾਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਕਲਾਤਮਿਕ ਆਜਾਦੀ ਲਈ ਸਜਾ ਦੇਣੀ ਚਾਹੀਦੀ ਹੈ।” ਜਾਹਨਵੀ ਤੋਂ ਪਹਿਲਾਂ ਆਲੀਆ ਭੱਟ, ਅਰਜੁਨ ਕਪੂਰ, ਵਿਦਿਆ ਬਾਲਨ, ਪੂਜਾ ਬੇਦੀ ਤੇ ਸਵਰਾ ਭਾਸਕਰ ਵੀ ਉਪਰੋਕਤ ਵਿਵਾਦਤ ਤਸਵੀਰਾਂ ਲਈ ਰਣਵੀਰ ਦੀ ਹਮਾਇਤ ਕਰ ਚੁੱਕੇ ਹਨ। ਕਪੂਰ ਦੀ ਨਵੀਂ ਫਿਿਲਮ ‘ਗੁੱਡ ਲੱਕ ਜੈਰੀ’ ਸ਼ੁੱਕਰਵਾਰ ਨੂੰ ਡਿਜਨੀ ਪਲੱਸ ਹੌਟਸਟਾਰ ‘ਤੇ ਰਿਲੀਜ ਹੋਈ ਹੈ। ਅਦਾਕਾਰ ਨੇ ਕਿਹਾ ਕਿ ਉਹ ਫਿਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਖੁਸ ਹੈ ਤੇ ਆਸ ਕਰਦੀ ਹੈ ਕਿ ਹੋਰ ਲੋਕਾਂ ਨੂੰ ਵੀ ਇਹ ਫਿਲਮ ਪਸੰਦ ਆਏਗੀ। ਸਿਧਾਰਥ ਸੈਨਗੁਪਤਾ ਵੱਲੋਂ ਨਿਰਦੇਸ਼ਿਤ ‘ਗੁੱਡ ਲੱਕ ਜੈਰੀ’ 2018 ਦੀ ਤਾਮਿਲ ਫਿਲਮ ‘ਕੋਲਾਮਾਵੂ ਕੋਕਿਲਾ’ ਦਾ ਰੀਮੇਕ ਹੈ।

ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਬਵਾਲ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਉਸ ਲਈ ਇਹ ਤਜਰਬਾ ਸ਼ਾਨਦਾਰ ਰਿਹਾ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਿਲਮ ਵਿੱਚ ਵਰੁਣ ਧਵਨ ਵੀ ਅਹਿਮ ਕਿਰਦਾਰ ਵਿੱਚ ਨਜਰ ਆਵੇਗਾ। ਫਿਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਮਗਰੋਂ 25 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਫਿਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ”ਮੈਂ ਇਹ ਫਿਿਲਮ ਲੈਣ ਲਈ ਨਿਤੇਸ਼ ਤੇ ਸਾਜਿਦ ਸਰ ਦੇ ਪਿੱਛੇ-ਪਿੱਛੇ ਫਿਰਦੀ ਰਹੀ ਅਤੇ ਰੋਜਾਨਾ ਪ੍ਰਾਰਥਨਾ ਕਰਦੀ ਰਹੀ ਤਾਂ ਕਿਤੇ ਜਾ ਕੇ ਫਿਲਮ ਮਿਲੀ। ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਮੈਂ ਰੋਜਾਨਾ ਖੁਦ ਨੂੰ ਚੂੰਢੀ ਵੱਢ ਕੇ ਦੇਖਦੀ ਸੀ ਕਿ ਕੀ ਮੈਂ ਸੱਚਮੁਚ ਫਿਲਮ ਦੀ ਸ਼ੂਟਿੰਗ ਕਰ ਰਹੀ ਹਾਂ। ਆਖਿਰਕਾਰ ਇਸ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਪਰ ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਂ ਇੰਨੀ ਖੁਸ਼ਕਿਸਮਤ ਹਾਂ ਕਿ ਮੈਨੂੰ ਨਿਤੇਸ਼ ਸਰ ਦੇ ਇਸ ਸ਼ਾਨਦਾਰ ਪ੍ਰਾਜੈਕਟ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।” ਉਸ ਨੇ ਆਖਿਆ ਕਿ ਤਿਵਾੜੀ ਨੇ ਉਸ ਨੂੰ ਸਿਰਫ ਸਿਨੇਮਾ ਬਾਰੇ ਹੀ ਨਹੀਂ ਸਗੋਂ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਤਰੀਕਾ ਵੀ ਸਿਖਾਇਆ। ਜਾਹਨਵੀ ਕਪੂਰ ਤੇ ਵਰੁਣ ਧਵਨ ਪਹਿਲੀ ਵਾਰ ਇਸ ਫਿਲਮ ਵਿੱਚ ਇਕੱਠਿਆਂ ਕੰਮ ਕਰ ਰਹੇ ਹਨ, ਜੋ ਅਗਲੇ ਸਾਲ 7 ਅਪਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।