ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅਦਾਕਾਰਾ ਅੱਜ ਯਾਨੀ 31 ਜੁਲਾਈ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕਿਆਰਾ ਆਪਣੇ ਜਨਮਦਿਨ ਦੇ ਖਾਸ ਮੌਕੇ ‘ਤੇ ਦੁਬਈ ‘ਚ ਹੈ ਅਤੇ ਆਪਣੇ ਪਿਆਰੇ ਸਿਧਾਰਥ ਮਲਹੋਤਰਾ ਨਾਲ ਆਪਣਾ ਜਨਮਦਿਨ ਮਨਾ ਰਹੀ ਹੈ। ਕਿਆਰਾ ਅਤੇ ਸਿਧਾਰਥ ਨੂੰ ਦੁਬਈ ‘ਚ ਇਕੱਠੇ ਦੇਖਿਆ ਗਿਆ ਸੀ। ਸਿਧਾਰਥ ਅਤੇ ਕਿਆਰਾ ਦੀਆਂ ਪ੍ਰਸ਼ੰਸਕਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਪ੍ਰਸ਼ੰਸਕਾਂ ਨਾਲ ਵੱਖ-ਵੱਖ ਪੋਜ ਦਿੰਦੇ ਨਜਰ ਆਏ।
ਅੱਜ ਅਸੀਂ ਕਿਆਰਾ ਦੀ ਲਾਈਫ ਨਾਲ ਜੁੜੀਆਂ ਖਾਸ ਗੱਲਾਂ ਸਾਂਝੀਆਂ ਕਰ ਰਹੇ ਹਾਂ। ਕਿਆਰਾ ਅਡਵਾਨੀ ਨੂੰ ਪਸੰਦ ਕਰਨ ਵਾਲੇ ਦੇਸ਼-ਵਿਦੇਸ਼ ‘ਚ ਬਹੁਤ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਦਾ ਅਸਲੀ ਨਾਂ ਕੀ ਹੈ। ਕਿਆਰਾ ਦਾ ਅਸਲੀ ਨਾਂ ਆਲੀਆ ਹੈ। ਅਦਾਕਾਰਾ ਨੇ ਇੰਡਸਟਰੀ ਦੇ ਲਈ ਆਪਣਾ ਨਾਂ ਆਲੀਆ ਬਦਲ ਕੇ ਕਿਆਰਾ ਰੱਖ ਲਿਆ। ਕਿਉਂਕਿ ਆਲੀਆ ਭੱਟ ਉਸ ਤੋਂ ਪਹਿਲਾਂ ਇੰਡਸਟਰੀ ‘ਚ ਹਿੱਟ ਹੈ। ਇਹੀ ਕਾਰਨ ਸੀ ਕਿ ਪਹਿਲੀ ਫਿਿਲਮ ਦੇ ਸਮੇਂ ਹੀ ਉਨ੍ਹਾਂ ਨੇ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਰੱਖ ਲਿਆ ਸੀ। ਖਾਸ ਗੱਲ ਇਹ ਹੈ ਕਿ ਅਦਾਕਾਰ ਸਲਮਾਨ ਖਾਨ ਨੇ ਕਿਆਰਾ ਨੂੰ ਆਪਣਾ ਨਾਂ ਬਦਲਣ ਦੀ ਸਲਾਹ ਦਿੱਤੀ ਸੀ।
ਕਿਆਰਾ ਅਡਵਾਨੀ ਨੇ ਫਿਲਮ ‘ਫੁਗਲੀ’ ਨਾਲ ਬਾਲੀਵੁੱਡ ਦੀ ਦੁਨੀਆ ‘ਚ ਆਪਣਾ ਪਹਿਲਾ ਕਦਮ ਰੱਖਿਆ ਸੀ।ਹਾਲਾਂਕਿ ਕਿਆਰਾ ਦੀ ਪਹਿਲੀ ਫਿਲਮ ਹੀ ਫਲਾਪ ਹੋ ਗਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਕਰੀਅਰ ਦੀ ਅਸਲ ਪਛਾਣ ਫਿਲਮ ‘ਕਬੀਰ ਸਿੰਘ’ ਤੋਂ ਮਿਲੀ। ਕਬੀਰ ਸਿੰਘ ਦੀ ਸਫਲਤਾ ਤੋਂ ਬਾਅਦ ਕਿਆਰਾ ਅਡਵਾਨੀ ਦਾ ਨਾਂ ਮਸ਼ਹੂਰ ਹੋ ਗਿਆ।
ਇਸ ਤੋਂ ਬਾਅਦ ਕਿਆਰਾ ਅਡਵਾਨੀ ਨੂੰ ਗੁੱਡ ਨਿਊਜ, ਭੂਲ ਭੁਲਾਈਆ 2, ਸੇਰ ਸਾਹ, ਜੁੱਗ ਜੁੱਗ ਜੀਓ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਆਫਰ ਮਿਲੇ ਅਤੇ ਹੁਣ ਉਹ ਬੀ-ਟਾਊਨ ਦੀਆਂ ਟੌਪ ਅਦਾਕਾਰਾਂ ‘ਚੋਂ ਇਕ ਹੈ।