ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਹਾਲ ਹੀ ਵਿੱਚ ਰਿਲੀਜ ਹੋਈ ਫਿਲਮ ‘ਏਕ ਵਿਲੇਨ ਰਿਟਰਨਜ’ ਨੂੰ ਮਿਲੇ ਹੁੰਗਾਰੇ ਤੋਂ ਖੁਸ ਹੈ। ਇਸ ਫਿਲਮ ਨੇ ਰਿਲੀਜ ਹੋਣ ਦੇ ਤੀਜੇ ਦਿਨ ਤਕ ਬਾਕਸ ਆਫਿਸ ‘ਤੇ 14.52 ਕਰੋੜ ਦੀ ਕਮਾਈ ਕਰ ਲਈ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੇ ਕਰੀਅਰ ਦੀ ਪੰਜਵੀਂ ਸਭ ਤੋਂ ਵੱਡੀ ਫਿਲਮ ਹੈ। ਉਸ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਸਿਨੇ ਜਗਤ ਨੇ ਵਾਪਸ ਲੈਅ ਫੜੀ ਹੈ, ਜੋ ਜਾਇਜ ਵੀ ਹੈ। ਅਰਜੁਨ ਦੀ ਸਭ ਤੋਂ ਸਫਲ ਫਿਲਮ ‘ਗੁੰਡੇ’ ਨੇ 16.12 ਕਰੋੜ, ‘2 ਸਟੇਟਸ’ ਨੇ 12.42 ਕਰੋੜ ਅਤੇ ‘ਹਾਫ ਗਰਲਫਰੈਂਡ’ ਨੇ 10.27 ਕਰੋੜ ਦੀ ਕਮਾਈ ਕੀਤੀ ਸੀ। ਅਰਜੁਨ ਦੀ ‘ਏਕ ਵਿਲੇਨ ਰਿਟਰਨਜ’ ਨੇ ਪਹਿਲੇ ਦਿਨ ਹੀ 7.05 ਕਰੋੜ ਰੁਪਏ ਕਮਾਏ। ਅਰਜੁਨ ਨੇ ਕਿਹਾ ਕਿ ਉਸ ਨੂੰ ਖੁਸੀ ਹੋ ਰਹੀ ਹੈ ਕਿ ਲੋਕ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕਰ ਰਹੇ ਹਨ। ਉਹ ਇੱਕ ਸ਼ਾਨਦਾਰ ਅਤੇ ਵਧੀਆ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਉਹ ਹੁਣ ਆਪਣੀ ਪ੍ਰਾਪਤੀ ‘ਤੇ ਖੁਸ਼ ਹੈ। ਅਰਜੁਨ ਜਲਦੀ ਹੀ ਆਸਮਾਨ ਭਾਰਦਵਾਜ ਦੀ ਫਿਲਮ ‘ਕੁੱਤੇ’ ਅਤੇ ਅਜੈ ਬਹਿਲ ਦੀ ‘ਦਿ ਲੇਡੀਕਿਲਰ’ ਵਿੱਚ ਨਜ਼ਰ ਆਵੇਗਾ।