ਨਵੀਂ ਦਿੱਲੀ -ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਆਬਕਾਰੀ ਨੀਤੀ ਨੂੰ ਲੈ ਕੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਆਗੂ ਆਰ. ਪੀ. ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕੱਲ ਤਕ ਅਰਵਿੰਦ ਕੇਜਰੀਵਾਲ ਪੁਰਾਣੀ ਆਬਕਾਰੀ ਨੀਤੀ ਨੂੰ ਲੈ ਕੇ ਘਪਲਿਆਂ ਦਾ ਦੋਸ਼ ਲਾਉਂਦੇ ਸਨ। ਉਹੀ ਕੇਜਰੀਵਾਲ ਨਵੀਂ ਪਾਲਿਸੀ ਦੇ ਤਹਿਤ ਕਰੋੜਾਂ ਰੁਪਏ ਕਮਾਉਣ ਦੇ ਦੋਸ਼ਾਂ ’ਚ ਫਸੇ ਹੋਣ ਦੇ ਚਲਦਿਆਂ ਹੁਣ ਪੁਰਾਣੀ ਵਿਵਸਥਾ ਨੂੰ ਹੀ ਸਹੀ ਮੰਨ ਰਹੇ ਹਨ।
ਭਾਜਪਾ ਆਗੂ ਨੇ ਸਵਾਲ ਕਰਦਿਆਂ ਕਿਹਾ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਨਵੀਂ ਪਾਲਿਸੀ ਸਿਰਫ਼ ਸੂਬਿਆਂ ਦੀ ਚੋਣਾਂ ਦੀ ਉਗਰਾਹੀ ਲਈ ਬਣਾਈ ਗਈ ਸੀ?