ਸੁਨੀਲ ਗਾਵਸਕਰ ਦੇ ਨਾਂ ‘ਤੇ ਹੋਵੇਗਾ ਇੰਗਲੈਂਡ ਦੇ ਸਟੇਡੀਅਮ ਦਾ ਨਾਂ

ਲੰਡਨ: ਭਾਰਤੀ ਟੀਮ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੂੰ ਇੰਗਲੈਂਡ ‘ਚ ਇੱਕ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਦਰਅਸਲ, ਲਾਇਸੈਸਟਰ ਕ੍ਰਿਕਟ ਗਰਾਊਂਡ ਦਾ ਨਾਂ ਸੁਨੀਲ ਗਾਵਸਕਰ ਦੇ ਨਾਂ ‘ਤੇ ਹੋਣ ਜਾ ਰਿਹਾ ਹੈ। ਗਰਾਊਂਡ ਮੈਨੇਜਮੈਂਟ ਵਲੋਂ ਇਹ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਨੀਲ ਗਾਵਸਕਰ ਪਹਿਲੇ ਅਜਿਹੇ ਭਾਰਤੀ ਕ੍ਰਿਕਟਰ ਹੋਣਗੇ ਜਿਨ੍ਹਾਂ ਦੇ ਨਾਂ ‘ਤੇ ਲੰਡਨ ਜਾਂ ਫ਼ਿਰ ਯੌਰਪ ‘ਚ ਕਿਸੇ ਸਟੇਡੀਅਮ ਦਾ ਨਾਂ ਰੱਖਿਆ ਜਾਵੇਗਾ। ਲਾਇਸੈਸਟਰ ‘ਚ ਇੱਕ ਮੈਦਾਨ ਦਾ ਨਾਂ ਭਾਰਤੀ ਖਿਡਾਰੀ ਦੇ ਨਾਂ ‘ਤੇ ਹੋਣਾ ਅਸਲ ‘ਚ ਬਹੁਤ ਹੀ ਸਨਮਾਨ ਦੀ ਗੱਲ ਹੈ।
ਅਮਰੀਕਾ ਦੇ ਕੈਂਟੱਕੀ ‘ਚ ਇੱਕ ਮੈਦਾਨ ਦਾ ਨਾਂ ਸੁਨੀਲ ਗਾਵਸਕਰ ਫ਼ੀਲਡ ਹੈ ਜਦਕਿ ਤਨਜ਼ਾਨੀਆ ‘ਚ ਸੁਨੀਲ ਗਾਵਸਕਰ ਕ੍ਰਿਕਟ ਸਟੇਡੀਅਮ ਤਿਆਰ ਹੋ ਰਿਹਾ ਹੈ। ਹੁਣ ਇੰਗਲੈਂਡ ‘ਚ ਗਾਵਸਕਰ ਨੂੰ ਇਹ ਸਨਮਾਨ ਮਿਲ ਰਿਹਾ ਹੈ। ਲਾਇਸੈਸਟਰ ਕ੍ਰਿਕਟ ਗਰਾਊਂਡ ਦੇ ਨਾਂ ਨੂੰ ਬਦਲਣ ਦੀ ਮੁਹਿੰਮ ਭਾਰਤੀ ਮੂਲ ਦੇ ਸਾਂਸਦ ਰਹੇ ਕੀਥ ਵਾਜ਼ ਨੇ ਸ਼ੁਰੂ ਕੀਤੀ ਸੀ।
ਇਸ ਸਨਮਾਨ ਬਾਰੇ ਗਾਵਸਕਰ ਨੇ ਕਿਹਾ, ”ਮੈਂ ਕਾਫ਼ੀ ਖ਼ਉਸ਼ ਹਾਂ ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਲਾਇਸੈਸਟਰ ‘ਚ ਇੱਕ ਮੈਦਾਨ ਦਾ ਨਾਂ ਮੇਰੇ ਨਾਂ ‘ਤੇ ਰੱਖਿਆ ਜਾ ਰਿਹਾ ਹੈ। ਲਾਇਸੈਸਟਰ ‘ਚ ਖੇਡ ਨੂੰ ਲੈ ਕੇ ਜ਼ਬਰਦਸਤ ਸਮਰਥਨ ਪ੍ਰਾਪਤ ਹੈ। ਇਹ ਮੇਰੇ ਲਈ ਅਸਲ ‘ਚ ਇੱਕ ਵੱਡਾ ਸਨਮਾਨ ਹੈ।”ਕੀਥ ਵਾਜ਼ ਨੇ ਕਿਹਾ, ”ਅਉਹ ਸਨਮਾਨਿਤ ਤੇ ਰੋਮਾਂਚਿਤ ਮਹਿਸੂਸ ਕਰ ਰਿਹਾ ਹੈ। ਗਾਵਸਕਰ ਦੁਨੀਆਂ ਦੇ ਮਹਾਨ ਕ੍ਰਿਕਟਰਾਂ ‘ਚੋਂ ਇੱਕ ਹਨ। ਉਹ ਸਿਰਫ਼ ਲਿਟਲ ਮਾਸਟਰ ਹੀ ਨਹੀਂ ਸਗੋਂ ਇਸ ਖੇਡ ਦੇ ਗ੍ਰੇਟ ਮਾਸਟਰ ਵੀ ਹਨ।”
ਗਾਵਸਕਰ ਟੈੱਸਟ ਕ੍ਰਿਕਟ ‘ਚ ਸਭ ਤੋਂ ਪਹਿਲਾਂ 10 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਸਨ। ਉਨ੍ਹਾਂ ਨੇ ਲੰਬੇ ਸਮੇਂ ਤਕ ਟੈੱਸਟ ‘ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੋਇਆ ਸੀ। ਉਨ੍ਹਾਂ ਦੇ ਰਿਕਾਰਡ ਨੂੰ ਸਚਿਨ ਤੇਂਦੁਲਕਰ ਨੇ ਤੋੜਿਆ। ਗਾਵਸਕਰ ਨੇ ਭਾਰਤ ਲਈ ਕੁੱਲ 125 ਟੈੱਸਟ ਮੈਚਾਂ ‘ਚ 34 ਸੈਂਕੜੇ ਲਗਾਏ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 10,122 ਦੌੜਾਂ ਨਿਕਲੀਆਂ। ਟੈੱਸਟ ‘ਚ ਉਨ੍ਹਾਂ ਦਾ ਔਸਤ 51.12 ਦੀ ਰਹੀ। 108 ਵਨ-ਡੇਅ ਗਾਵਸਕਰ ਨੇ 3, 092 ਦੌੜਾਂ ਬਣਾਈਆਂ।