ਮੁੰਬਈ: ਭਾਰਤ ਦੇ ਸਟਾਰ ਬੱਲੇਬਾਜ਼ ਕੇ.ਐੱਲ.ਰਾਹੁਲ ਕੋਵਿਡ-19 ਜਾਂਚ ਵਿੱਚ ਪੌਜ਼ੇਟਿਵ ਪਾਏ ਗਏ ਜਿਸ ਕਾਰਨ ਉਨ੍ਹਾਂ ਦਾ 29 ਜੁਲਾਈ ਤੋਂ ਤਾਰੌਬਾ ‘ਚ ਵੈੱਸਟ ਇੰਡੀਜ਼ ਖ਼ਿਲਾਫ਼ 5 ਮੈਚਾਂ ਦੀ T-20 ਸੀਰੀਜ਼ ‘ਚ ਖੇਡਣਾ ਸ਼ੱਕੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇੱਥੇ ਬੋਰਡ ਦੀ ਉੱਚ ਕੌਂਸਲ ਦੀ ਮੀਟਿੰਗ ਤੋਂ ਬਾਅਦ ਰਾਹੁਲ ਬਾਰੇ ਸੂਚਨਾ ਦਿੱਤੀ। ਰਾਹੁਲ ਨੇ ਨੂੰ ਬੈਂਗਲੁਰੂ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਲੈਵਲ-3 ਕੋਚ ਸਰਟੀਫ਼ਿਕੇਸ਼ਨ ਕੋਰਸ ਵਿੱਚ ਹਿੱਸਾ ਲੈਣ ਆਏ ਉਮੀਦਵਾਰਾਂ ਨੂੰ ਸੰਬੋਧਨ ਕੀਤਾ ਸੀ।
ਰਾਹੁਲ ਦਾ ਪਿਛਲੇ ਦਿਨੀਂ ਜਰਮਨੀ ਵਿੱਚ ਹਰਨੀਆ ਦਾ ਔਪ੍ਰਰੇਸ਼ਨ ਹੋਇਆ ਸੀ। ਉਸ ਨੂੰ ਪੋਰਟ ਔਫ਼ ਸਪੇਨ ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਸ਼ੁਰੂ ਹੋਈ ਵਨ ਡੇਅ ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਗਾਂਗੁਲੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਰਾਸ਼ਟਰ ਮੰਡਲ ਖੇਡਾਂ ਲਈ ਜਾਣ ਵਾਲੀ ਭਾਰਤੀ ਮਹਿਲਾ ਟੀਮ ਦੀ ਇੱਕ ਮੈਂਬਰ ਵੀ ਕੋਵਿਡ-19 ਪੌਜ਼ੇਟਿਵ ਸੀ। ਗਾਂਗੁਲੀ ਨੇ ਹਾਲਾਂਕਿ ਇਸ ਖਿਡਾਰੀ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ।