ਮੁੰਬਈ- ਅਦਾਕਾਰ ਰਣਵੀਰ ਕਪੂਰ ਦਾ ਨਿਊਡ ਫ਼ੋਟੋਸ਼ੂਟ ਇਨ੍ਹੀਂ ਦਿਨੀਂ ਖ਼ੂਬ ਚਰਚਾ ’ਚ ਹੈ। ਇਸ ਫ਼ੋਟੋਸ਼ੂਟ ਦੇ ਕਾਰਨ ਰਣਵੀਰ ਦੇ ਖ਼ਿਲਾਫ਼ FIR ਵੀ ਦਰਜ ਹੈ। ਇਸ ਦੇ ਨਾਲ ‘ਇਸ਼ਕਬਾਜ਼’ ਅਤੇ ‘ਬੜੇ ਅੱਛੇ ਲਗਤੇ ਹੈ’ ਦੇ ਅਦਾਕਾਰ ਨਕੁਲ ਮਹਿਤਾ ਅਕਸਰ ਮਸਤੀਆਂ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਨਕੁਲ ਨੇ ਰਣਵੀਰ ਦੇ ਫ਼ੇਸ ਤੋਂ ਖ਼ੁਦ ਫ਼ੇਸ ਨੂੰ (ਐਡਿਟਿੰਗ) ਕੀਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਸਾਂਝੀ ਵੀ ਕੀਤੀ ਹੈ।
ਇਸ ਤਸਵੀਰ ’ਚ ਤੁਸੀਂ ਦੇਖ ਸਕਦੇ ਹਾਂ ਕਿ ਨਕੁਲ ਮਹਿਤਾ ਰਣਵੀਰ ਸਿੰਘ ਵਾਂਗ ਨਿਊਡ ਹੈ ਅਤੇ ਕਾਰਪੇਟ ’ਤੇ ਪੋਜ਼ ਦੇ ਰਿਹਾ ਹੈ। ਨਕੁਲ ਨੇ ਰਣਵੀਰ ਦੀ ਤਸਵੀਰ ਨੂੰ ਐਡਿਟ ਕੀਤਾ ਹੈ ਅਤੇ ਉਸ ਦੇ ਚਿਹਰੇ ਨੂੰ ਬਦਲ ਕੇ ਆਪਣਾ ਚਿਹਰਾ ਲਗਾਇਆ ਹੈ।
ਤਸਵੀਰ ਸਾਂਝੀ ਕਰਦੇ ਹੋਏ ਨਕੁਲ ਨੇ ਲਿਖਿਆ ਕਿ ‘ਹੁਣ ਨਫ਼ਰਤ ਕਰਨ ਵਾਲੇ ਕਹਿਣਗੇ ਕਿ ਮੈਂ ਇਹ ਕਾਰਪੇਟ ਰਣਵੀਰ ਸਿੰਘ ਤੋਂ ਉਧਾਰ ਲਿਆ ਹੈ।’ ਪ੍ਰਸ਼ੰਸਕ ਅਤੇ ਸਿਤਾਰੇ ਨਕੁਲ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਖ਼ੂਬ ਕੁਮੈਂਟ ਕਰ ਰਹੇ ਹਨ।
ਦੱਸ ਦੇਈਏ ਕਿ ਨਕੁਲ ਮਹਿਤਾ ਅਤੇ ਰਣਵੀਰ ਸਿੰਘ ਨੇ ਸੰਘਰਸ਼ ਦੇ ਦਿਨਾਂ ਦੌਰਾਨ ਇਕੱਠੇ ਐਕਟਿੰਗ ਦੀਆਂ ਕਲਾਸਾਂ ਲਈਆਂ ਸਨ। ਇਸ ਦੌਰਾਨ ਦੋਵਾਂ ਨੇ ਵੀ ਇਕੱਠੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਰਕ ਸਿਰਫ਼ ਇੰਨਾ ਸੀ ਕਿ ਰਣਵੀਰ ਨੇ ਫ਼ਿਲਮੀ ਦੁਨੀਆ ’ਚ ਕਦਮ ਰੱਖਿਆ ਅਤੇ ਨਕੁਲ ਨੇ ਟੀ.ਵੀ. ਇੰਡਸਟਰੀ ’ਚ ਨਾਮ ਕਮਾਇਆ।