ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਬੀਮਾ ਕੰਪਨੀਆਂ ਨੂੰ 40 ਹਜ਼ਾਰ ਕਰੋੜ ਰੁਪਏ ਦਾ ਫ਼ਾਇਦਾ ਹੋਣ ਦਾ ਦਾਅਵਾ ਕੀਤਾ। ਰਾਹੁਲ ਨੇ ਦੋਸ਼ ਲਗਾਇਆ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਦੀ ‘ਯਾਤਨਾ’ ਦੁੱਗਣੀ ਕਰ ਦਿੱਤੀ ਗਈ।
ਉਨ੍ਹਾਂ ਨੇ ਟਵੀਟ ਕੀਤਾ,”ਪ੍ਰਧਾਨ ਮੰਤਰੀ ‘ਕਿਸਾਨ ਉਤਪੀੜਨ ਯੋਜਨਾ’ : ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਨਹੀਂ, ਕਿਸਾਨ ਖ਼ੁਦਕੁਸ਼ੀ ਦੇ ਅੰਕੜੇ ਨਹੀਂ, ‘ਦੋਸਤਾਂ’ ਦੇ ਕਰਜ਼ ਮੁਆਫ਼, ਕਿਸਾਨਾਂ ਦੇ ਨਹੀਂ’, ‘ਸਹੀ ਐੱਮ.ਐੱਸ.ਪੀ.’ ਦਾ ਝੂਠਾ ਵਾਅਦਾ, ਫ਼ਸਲ ਬੀਮਾ ਦੇ ਨਾਮ ‘ਤੇ ਬੀਮਾ ਕੰਪਨੀਆਂ ਨੂੰ 40 ਹਜ਼ਾਰ ਕਰੋੜ ਰੁਪਏ ਦਾ ਫ਼ਾਇਦਾ।” ਰਾਹੁਲ ਨੇ ਦੋਸ਼ ਲਗਾਇਆ,”2022 ਤੱਕ ਕਰਨੀ ਸੀ ‘ਆਮਦਨ ਦੁੱਗਣੀ’, ਕਰ ਦਿੱਤੀ ‘ਯਾਤਨਾ ਦੁੱਗਣੀ’।”