ਚੰਡੀਗੜ੍ਹ : ਡਰਗੱਜ਼ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਸਬੰਧੀ ਪਾਈ ਗਈ ਪਟੀਸ਼ਨ ਨੂੰ ਨਵੇਂ ਬੈਂਚ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਪਹਿਲਾਂ ਹਾਈਕੋਰਟ ਦੇ 2 ਡਬਲ ਬੈਂਚ ਸੁਣਵਾਈ ਕਰਨ ਤੋਂ ਨਾਂਹ ਕਰ ਚੁੱਕੇ ਹਨ।
ਦਰਅਸਲ ਪਹਿਲਾਂ ਇਸ ਕੇਸ ਨੂੰ ਲੈ ਕੇ ਜਸਟਿਸ ਮਸੀਹ ਦੀ ਬੈਂਚ ਵੱਲੋਂ ਬਹਿਸ ਪੂਰੀ ਕਰ ਲਈ ਗਈ ਸੀ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਪਰ ਜਸਟਿਸ ਮਸੀਹ ਨੇ ਫ਼ੈਸਲਾ ਸੁਣਾਉਣ ਦੀ ਬਜਾਏ ਸੁਣਵਾਈ ਤੋਂ ਹੀ ਇਨਕਾਰ ਕਰ ਦਿੱਤਾ। ਫਿਰ ਚੀਫ਼ ਜਸਟਿਸ ਨੇ ਇਸ ਮਾਮਲੇ ਨੂੰ ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਰਾਮਾਚੰਦਰ ਰਾਓ ਦੀ ਅਦਾਲਤ ਨੂੰ ਰੈਫ਼ਰ ਕਰ ਦਿੱਤਾ।
ਜਸਟਿਸ ਅਨੂਪ ਚਿਤਕਾਰਾ ਨੇ ਵੀ ਖ਼ੁਦ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਸੀ। ਹੁਣ ਦੁਬਾਰਾ ਚੀਫ਼ ਜਸਟਿਸ ਵੱਲੋਂ ਇਸ ਬਿਕਰਮ ਮਜੀਠੀਆ ਦੇ ਕੇਸ ਨੂੰ ਇਕ ਨਵੀਂ ਬੈਂਚ ਨੂੰ ਰੈਫ਼ਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ 29 ਜੁਲਾਈ ‘ਤੇ ਪਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਡਰੱਗਜ਼ ਮਾਮਲੇ ‘ਚ ਦੋਸ਼ੀ ਬਿਕਰਮ ਮਜੀਠੀਆ ਨੇ ਜ਼ਮਾਨਤ ਪਟੀਸ਼ਨ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ