ਨਵੀਂ ਦਿੱਲੀ- ਦਿੱਲੀ ਭਾਜਪਾ ਦੀ ਇਕ ਨੇਤਾ ਨੇ ਪੰਜਾਬ ਦੇ ਸੰਗਰੂਰ ਚੋਣ ਖੇਤਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਇਕ ਅੱਤਵਾਦੀ ਨਾਲ ਤੁਲਨਾ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਹੈ। ਸਿਮਰਨਜੀਤ ਮਾਨ ਨੇ 15 ਜੁਲਾਈ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਸਮਝਣ ਦੀ ਕੋਸ਼ਿਸ਼ ਕਰੋ, ਭਗਤ ਸਿੰਘ ਨੇ ਇਕ ਨੌਜਵਾਨ ਅੰਗਰੇਜ਼ ਅਧਿਕਾਰੀ ਮਾਰ ਦਿੱਤਾ ਸੀ, ਉਸ ਨੇ ਇਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਨ ਸਿੰਘ ਨੂੰ ਮਾਰ ਦਿੱਤਾ ਸੀ। ਉਸ ਨੇ ਨੈਸ਼ਨਲ ਅਸੈਂਬਲੀ ‘ਚ ਇਕ ਬੰਬ ਸੁੱਟਿਆ ਸੀ। ਹੁਣ, ਤੁਸੀਂ ਮੈਨੂੰ ਦੱਸੋ ਕਿ ਭਗਤ ਸਿੰਘ ਅੱਤਵਾਦੀ ਸਨ ਜਾਂ ਨਹੀਂ।”
ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ, ਟੀਨਾ ਕਪੂਰ ਨੇ ਦਿੱਲੀ ਪੁਲਸ ਨੂੰ ਆਪਣੀ ਸ਼ਿਕਾਇਤ ‘ਚ ਕਿਹਾ,”ਅਸੀਂ ਸਿਮਰਨਜੀਤ ਸਿੰਘ ਮਾਨ ਦੇ ਸਾਡੇ ਮਹਾਨ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਭਗਤ ਸਿੰਘ ਪ੍ਰਤੀ ਬਿਆਨਾਂ ਤੋਂ ਬਹੁਤ ਦੁਖੀ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਘੱਟ ਉਮਰ ‘ਚ ਆਪਣੀ ਜੀਵਨ ਬਲੀਦਾਨ ਕਰ ਦਿੱਤਾ। ਸਾਡੇ ਸੁਤੰਤਰਤਾ ਸੈਨਾਨੀ ਲਈ ਉਨ੍ਹਾਂ ਦਾ ਬਿਆਨ ਇਕ ਰਾਸ਼ਟਰ ਵਿਰੋਧੀ ਕੰਮ ਹੈ ਅਤੇ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹਾਂ।” ਟੀਨਾ ਸ਼ਰਮਾ ਨੇ ਕਿਹਾ ਕਿ ਸਿਮਰਨਜੀਤ ਮਾਨ ਦੇ ਬਿਆਨ ਸ਼ਰਮਨਾਕ ਅਤੇ ਨਫ਼ਰਤ ਨਾਲ ਭਰੇ ਹਨ।