ਸੰਕਟਗ੍ਰਸਤ ਸ਼੍ਰੀਲੰਕਾ ਨੇ ਈਂਧਨ ਦੀਆਂ ਕੀਮਤਾਂ ‘ਚ ਕੀਤੀ ਕਟੌਤੀ

ਕੋਲੰਬੋ-ਸ਼੍ਰੀਲੰਕਾ ਦੀ ਸਰਕਾਰੀ ਕੰਪਨੀ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀ.ਪੀ.ਸੀ.) ਨੇ ਐਤਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਪ੍ਰਚੂਨ ਕੀਮਤਾਂ ਘੱਟ ਕਰਨ ਦਾ ਐਲਾਨ ਕੀਤਾ ਹੈ। ਦੇਸ਼ ‘ਚ ਫਰਵਰੀ ਤੋਂ ਪੰਜ ਵਾਰ ਵਾਧੇ ਤੋਂ ਬਾਅਦ ਪਹਿਲੀ ਵਾਰ ਈਂਧਨ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ।
ਡੀਜ਼ਲ ਅਤੇ ਪੈਟਰੋਲ ਦੀਆਂ ਪ੍ਰਚੂਨ ਦੀਆਂ ਕੀਮਤਾਂ ‘ਚ 20 ਰੁਪਏ ਦੀ ਕਟੌਤੀ ਕੀਤੀ ਗਈ ਹੈ। ਮਈ ਦੇ ਆਖ਼ਿਰ ‘ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ 50 ਅਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਕੰਪਨੀ ਦੇ ਸਥਾਨਕ ਸੰਚਾਲਨ, ਲੰਕਾ ਇੰਡੀਅਨ ਆਇਲ ਕੰਪਨੀ (ਐੱਲ.ਆਈ.ਓ.ਸੀ.) ਨੇ ਵੀ ਕਿਹਾ ਕਿ ਉਹ ਕੀਮਤਾਂ ‘ਚ ਕਟੌਤੀ ਨੂੰ ਲਾਗੂ ਕਰਨਗੇ।