ਲਾਲੂ ਯਾਦਵ ਦੀ ਹਾਲਤ ਨਾਜ਼ੁਕ, ਬਾਡੀ ਮੂਵਮੈਂਟ ਬੰਦ

ਨਵੀਂ ਦਿੱਲੀ– ਲਾਲੂ ਪ੍ਰਸਾਦ ਯਾਦਵ ਦੀ ਸਿਹਤ ਬੇਹੱਦ ਖਰਾਬ ਹੋ ਗਈ ਹੈ। ਦੇਰ ਰਾਤ ਉਨ੍ਹਾਂ ਨੂੰ ਪਟਨਾ ਤੋਂ ਦਿੱਲੀ ਦੇ ਏਮਸ ’ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੇ ਦੱਸਿਆ, ‘ਉਨ੍ਹਾਂ ਦਾ ਪੂਰਾ ਚੈਕਅੱਪ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਇਲਾਜ ਸ਼ੁਰੂ ਹੋਵੇਗਾ। ਫਿਲਹਾਲ ਬਾਡੀ ’ਚ ਮੂਵਮੈਂਟ ਨਹੀਂ ਹੋ ਰਹੀ।’
ਤੇਜਸਵੀ ਨੇ ਦੱਸਿਆ ਕਿ ਡਿੱਗਣ ਕਾਰਨ ਲਾਲੂ ਜੀ ਨੂੰ 3 ਫ੍ਰੈਕਚਰ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਓਧਰ ਲਾਲੂ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪਟਨਾ ਦੇ ਮੰਦਰਾਂ ਤੇ ਮਸਜਿਦਾਂ ਵਿਚ ਦੁਆ ਕੀਤੀ ਗਈ। ਛੋਟੇ ਬੱਚਿਆਂ ਨੇ ਵੀ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।