ਪਟਨਾ– ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਬੀਮਾਰ ਪੈ ਗਏ ਅਤੇ ਉਨ੍ਹਾਂ ਨੂੰ ਸੋਮਵਾਰ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਉਹ ਡਿੱਗ ਗਏ ਸਨ, ਜਿਸ ਨਾਲ ਉਨ੍ਹਾਂ ਦੇ ਮੋਢੇ ’ਚ ਫ੍ਰੈਕਚਰ ਹੋ ਗਿਆ ਸੀ। ਪਾਰਸ ਐੱਚ. ਐੱਮ. ਆਰ. ਆਈ. ਹਸਪਤਾਲ ਦੇ ਸੁਪਰਡੈਂਟ ਸਈਅਦ ਆਸਿਫ ਰਹਿਮਾਨ ਮੁਤਾਬਕ 74 ਸਾਲਾ ਲਾਲੂ ਆਈ. ਸੀ. ਯੂ. ਵਿਚ ਹਨ।
ਉਨ੍ਹਾਂ ਨੂੰ ਕਈ ਲੱਛਣਾਂ ਦੀ ਸ਼ਿਕਾਇਤ ਕਰਕੇ ਇਥੇ ਲਿਆਂਦਾ ਗਿਆ, ਜੋ ਉਨ੍ਹਾਂ ਦੇ ਮੋਢੇ ਦੀ ਸੱਟ ਅਤੇ ਗੁਰਦੇ ਦੀਆਂ ਸਮੱਸਿਆਵਾਂ ਸਮੇਤ ਹੋਰਨਾਂ ਬੀਮਾਰੀਆਂ ਨਾਲ ਸਬੰਧਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗਾ ਕਿ ਕੀ ਸਾਬਕਾ ਕੇਂਦਰੀ ਮੰਤਰੀ ਨੂੰ ਦਿੱਲੀ ਦੇ ਬਿਹਤਰ ਹਸਪਤਾਲ ’ਚ ਰੈਫਰ ਕਰਨਾ ਪੈ ਸਕਦਾ ਹੈ।