ਸ਼ੇਰਪੁਰ – ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਲੋਕਾਂ ਵਿਚ ਬਹੁਤ ਮੱਠਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਮਨੀ ਚੋਣ ਦੌਰਾਨ ਨਾਮਾਤਰ ਲੋਕ ਹੀ ਵੋਟ ਪਾਉਣ ਲਈ ਆਪੋ-ਆਪਣੇ ਘਰੋਂ ਨਿਕਲ ਰਹੇ ਹਨ, ਜਿਸ ਕਰਕੇ ਪੋਲਿੰਗ ਬੂਥ ਬਿਲਕੁਲ ਖਾਲੀ ਨਜ਼ਰ ਆ ਰਹੇ ਹਨ। ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇਂ ਤੱਕ ਲਹਿਰਾ ਵਿਚ 22 ਫੀਸਦੀ, ਦਿੜਬਾ ਵਿਚ 24.41 ਫੀਸਦੀ, ਸੁਨਾਮ ਵਿਚ 24.90 ਫੀਸਦੀ, ਭਦੋੜ ਵਿਚ 22.58 ਫੀਸਦੀ, ਬਰਨਾਲਾ ’ਚ 21.80 ਫੀਸਦੀ, ਮਹਿਲ ਕਲਾਂ ’ਚ 20 ਫੀਸਦੀ, ਮਾਲੇਰਕੋਟਲਾ ’ਚ 22.50 ਫੀਸਦੀ, ਧੂਰੀ ’ਚ 18 ਫੀਸਦੀ, ਸੰਗਰੂਰ ’ਚ 22 ਫੀਸਦੀ ਅਤੇ ਪੂਰੇ ਜ਼ਿਲ੍ਹੇ ਅੰਦਰ ਔਸਤਨ 22.21 ਫੀਸਦੀ ਵੋਟ ਪੋਲ ਹੋਈ ਹੈ।
ਦੱਸ ਦੇਈਏ ਕਿ ਇਸ ਮੌਕੇ ਉਮੀਦਵਾਰਾਂ ਦੇ ਸਮਰਥਕ ਘੱਟ ਪੋਲਿੰਗ ਨੂੰ ਲੈਕੇ ਗਿਣਤੀਆਂ ਮਿਣਤੀਆਂ ਵਿਚ ਉਲਝਦੇ ਨਜ਼ਰ ਆਏ। ਦੂਜੇ ਪਾਸੇ ਪ੍ਰਸਾਸ਼ਨ ਵਿਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਲ ਅਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਵੱਖ-ਵੱਖ ਪੋਲਿੰਗ ਬੂਥਾ ’ਤੇ ਜਾ ਕੇ ਪੋਲਿੰਗ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦੀ ਅਪੀਲ ਕੀਤੀ ਗਈ।