ਬੌਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਸੀਰੀਜ਼ ਸਿਟਾਡੇਲ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਸੀਰੀਜ਼ ਅਵੈਂਜਰਜ: ਐਂਡਗੇਮ ਦੇ ਨਿਰਦੇਸ਼ਕ ਐਨਥਨੀ ਅਤੇ ਜੋਅ ਰੂਸੋ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। 39 ਸਾਲਾ ਅਦਾਕਾਰਾ ਨੇ ਪਿਛਲੇ ਸਾਲ ਜਨਵਰੀ ਮਹੀਨੇ ਸੀਰੀਜ਼ ਸਿਟਾਡੇਲ ਦੀ ਸ਼ੂਟਿੰਗ ਸ਼ੁਰੂ ਕੀਤੀ ਅਤੇ ਉਸ ਨੇ ਫ਼ਿਲਮਾਂਕਣ ਦਾ ਕੰਮ ਮੁਕੰਮਲ ਹੋਣ ਦੀ ਜਾਣਕਾਰੀ ਇਨਸਟਾਗ੍ਰੈਮ ‘ਤੇ ਦਿੱਤੀ ਹੈ। ਪ੍ਰਿਯੰਕਾ ਨੇ ਸੈੱਟ ਤੋਂ ਇੱਕ ਵੀਡੀਓ ਸਾਂਝੀ ਕਰਦਿਆਂ ਆਖਿਆ, ”ਆਖ਼ਰ ਸ਼ੂਟਿੰਗ ਦਾ ਕੰਮ ਨਿਬੜ ਗਿਆ! ਇਸ ਕੰਮ ਨੂੰ ਦਿਲਚਸਪ ਤੇ ਆਸਾਨ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ।
ਐਟਲੈਂਟਾ ਧੰਨਵਾਦ … ਅਗਲੀ ਵਾਰ ਮਿਲਦੇ ਹਾਂ! ਜਾਣਕਾਰੀ ਅਨੁਸਾਰ ਸਿਟਾਡੇਲ ਇੱਕ ਜਾਸੂਸੀ ਸੀਰੀਜ਼ ਹੈ ਅਤੇ ਰੂਸੋ ਬ੍ਰਦਰਜ਼ ਇਸ ਸੀਰੀਜ਼ ਨੂੰ ABC ਸਟੂਡੀਓਜ਼ ਦੇ ਸਾਬਕਾ ਪ੍ਰਧਾਨ ਪੈਟਰਿਕ ਮੋਰੈਨ ਅਤੇ ਮਾਈਕ ਐੱਲ ਨਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।