ਰਣਬੀਰ ਕਪੂਰ ਦੀ ਫ਼ਿਲਮ ਸ਼ਮਸ਼ੇਰਾ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਲੰਮੇ ਸਮੇਂ ਤੋਂ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਕਾਫ਼ੀ ਉਤਸ਼ਾਹ ਹੈ। ਸ਼ਮਸ਼ੇਰਾ ਦਾ ਪੋਸਟਰ ਲੀਕ ਹੋਣ ਤੋਂ ਬਾਅਦ ਹੁਣ ਨਿਰਮਾਤਾ ਨੇ ਫ਼ਿਲਮ ਦਾ ਔਫ਼ੀਸ਼ਲ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਜਿਸ ‘ਤੇ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਨੇ ਆਪਣੀ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਅਤੇ ਰਣਬੀਰ ਦੇ ਲੁੱਕ ਦੀ ਤਾਰੀਫ਼ ਵੀ ਕੀਤੀ। ਸ਼ਮਸ਼ੇਰਾ ਦੀ ਕਹਾਣੀ 18ਵੀਂ ਸਦੀ ਦੀ ਹੈ। ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਆਪਣੇ ਕਬੀਲੇ ਦੀ ਆਜ਼ਾਦੀ ਲਈ ਲੜਦਾ ਹੈ।
ਆਲੀਆ ਨੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਇਹ ਹੋਈ ਨਾ ਹੌਟ ਮੌਰਨਿੰਗ, ਮੇਰਾ ਮਤਲਬ ਗੁੱਡ ਮੌਰਨਿੰਗ ਹੈ। ਇਸ ਦੇ ਨਾਲ ਆਲੀਆ ਨੇ ਇੱਕ ਈਮੋਜੀ ਵੀ ਲਗਾਇਆ ਹੈ। ਇਸ ਤੋਂ ਇਲਾਵਾ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕਰਦੇ ਹੋਏ ਸੰਜੇ ਦੱਤ ਨੇ ਲਿਖਿਆ ਸ਼ਮਸ਼ੇਰਾ 22 ਜੁਲਾਈ ਨੂੰ ਵੱਡੇ ਪਰਦੇ ‘ਤੇ ਆ ਰਿਹਾ ਹੈ। ਫ਼ਿਲਮ ‘ਚ ਸੰਜੇ ਦੱਤ ਵੀ ਇੱਕ ਪ੍ਰਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਰਣਬੀਰ ਦੇ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਦੇ ਆਉਣ ਵਾਲੇ ਪ੍ਰੌਜੈਕਟਾਂ ‘ਚੋਂ ਲਵ ਰੰਜਨ ਦੀ ਫ਼ਿਲਮ ਇੱਕ ਅਨਟਾਈਟਲਡ ਰੋਮਾਂਟਿਕ ਕਾਮੇਡੀ ਫ਼ਿਲਮ ਹੈ ਜਿਸ ‘ਚ ਉਹ ਸ਼ਰਧਾ ਕਪੂਰ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਅਦਾਕਾਰ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ਪਾਰਟ ਵਨ ਦਾ ਵੀ ਹਿੱਸਾ ਹੈ। ਇਸ ਫ਼ਿਲਮ ‘ਚ ਆਲੀਆ ਭੱਟ, ਅਮਿਤਾਭ ਬੱਚਨ, ਨਾਗਾਰਜੁਨਾ ਅਤੇ ਮੌਨੀ ਰਾਏ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ ਹਨ।
ਆਲੀਆ ਦੇ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਰਣਵੀਰ ਸਿੰਘ ਨਾਲ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ‘ਚ ਨਜ਼ਰ ਆਵੇਗੀ। ਆਲੀਆ ਫ਼ਿਲਹਾਲ ਲੰਡਨ ‘ਚ ਆਪਣੇ ਪਹਿਲੇ ਅੰਤਰਰਾਸ਼ਟਰੀ ਪ੍ਰੌਜੈਕਟ ਹਾਰਟ ਔਫ਼ ਸਟੋਨ ਦੀ ਸ਼ੂਟਿੰਗ ਕਰ ਰਹੀ ਹੈ।