ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ ਗੁੱਡ ਲੱਕ ਜੈਰੀ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ਉੱਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ‘ਚ ਕੀਤੀ ਗਈ ਹੈ। ਜਾਹਨਵੀ ਕਪੂਰ ਨੇ ਇਨਸਟਾਗ੍ਰੈਮ ‘ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ ਅਤੇ ਦੋ ਨਵੇਂ ਪੋਸਟਰ ਸਾਂਝੇ ਕੀਤੇ ਹਨ। ਉਸ ਨੇ ਆਖਿਆ, ”ਨਿਕਲ ਪਈ ਹੂੰ ਏਕ ਨਏ ਐਡਵੈਂਚਰ ਪੇ, ਗੁਡਲੱਕ ਨਹੀਂ ਬੋਲੇਂਗੇ? ਗੁੱਡ ਲੱਕ ਜੈਰੀ ਦੀ ਸਟਰੀਮਿੰਗ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਹੋਵੇਗੀ।”ਫ਼ਿਲਮ ‘ਚ ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਸਿੰਘ ਅਹਿਮ ਭੂਮਿਕਾਵਾਂ ‘ਚ ਹਨ।