ਅਦਾਕਾਰ ਪੂਜਾ ਹੇਗੜੇ ਨੇ ਸਲਮਾਨ ਖ਼ਾਨ ਨਾਲ ਆਪਣੀ ਨਵੀਂ ਫ਼ਿਲਮ ਕਭੀ ਈਦ ਕਭੀ ਦੀਵਾਲੀ ਦੇ ਦੂਜੇ ਗੇੜ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਇਸ ਸ਼ੂਟਿੰਗ ਦੌਰਾਨ ਉਹ 21 ਜੂਨ ਤਕ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਰਹੇਗੀ। ਇਸ ਫ਼ਿਲਮ ਲਈ ਦੋ ਵਿਦੇਸ਼ੀ ਲੋਕੇਸ਼ਨਾਂ ‘ਤੇ ਵੀ ਸ਼ੂਟਿੰਗ ਕੀਤੀ ਜਾਵੇਗੀ, ਪਰ ਹਾਲੇ ਇਨ੍ਹਾਂ ਦੇਸ਼ਾਂ ਦੇ ਨਾਂ ਮੁਕੱਰਰ ਨਹੀਂ ਹੋਏ। ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਪੂਜਾ ਪੁਰੀ ਜਗਨਨਾਥ ਦੀ ਨਵੀਂ ਫ਼ਿਲਮ ਜਨ ਗਨ ਮਨ ਦੀ ਸ਼ੂਟਿੰਗ ਸ਼ੁਰੂ ਕਰੇਗੀ।