ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੇ ਟੱਿਟਰ ਐਕਾਊਂਟ ‘ਤੇ ਅਦਾਕਾਰ ਰਾਣਾ ਡੱਗੂਬਾਤੀ ਅਤੇ ਸਾਈ ਪੱਲਵੀ ਦੀ ਨਵੀਂ ਫ਼ਿਲਮ ਵਿਰਾਟ ਪਰਵਮ ਦਾ ਹਾਲ ਹੀ ‘ਚ ਰਿਲੀਜ਼ ਹੋਇਆ ਟਰੇਲਰ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਕਰਨ ਜੌਹਰ ਨੇ ਇਹ ਵੀ ਦੱਸਿਆ ਕਿ ਉਹ ਸਾਈ ਪੱਲਵੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਫ਼ਿਲਮ ਵਿਰਾਟ ਪਰਵਮ ਦੇ ਟਰੇਲਰ ਨਾਲ ਰਾਣਾ ਤੇ ਸਾਈ ਪੱਲਵੀ ਦੀ ਸ਼ਲਾਘਾ ਕਰਦਿਆਂ ਕਰਨ ਨੇ ਆਖਿਆ, ”ਇਹ ਬਹੁਤ ਹੀ ਵਧੀਆ ਲੱਗ ਰਿਹਾ ਹੈ ਰਾਣਾ … ਮੈਂ ਇਸ ਨੂੰ ਵੇਖ ਕੇ ਬਹੁਤ ਹੀ ਖ਼ੁਸ਼ ਹਾਂ! ਬੇਹੱਦ ਆਕਰਸ਼ਿਤ ਕਰਨ ਵਾਲਾ! ਤੁਸੀਂ ਕਮਾਲ ਹੋ! ਮੈਂ ਸਾਈ ਪੱਲਵੀ ਦਾ ਵੀ ਬਹੁਤ ਵੱਡਾ ਪ੍ਰਸ਼ੰਸਕ ਹਾਂ।”
ਜ਼ਿਕਰਯੋਗ ਹੈ ਕਿ ਸਾਈ ਪੱਲਵੀ ਇੱਕ ਸਫ਼ਲ ਅਦਾਕਾਰਾ ਹੈ ਤੇ ਫ਼ਿਲਮ ਵਿਰਾਟ ਪਰਵਮ ਦੇ ਟਰੇਲਰ ‘ਚ ਉਸ ਦੀ ਅਦਾਕਾਰੀ ਦੇ ਕਈ ਗੁਣ ਉੱਭਰ ਕੇ ਸਾਹਮਣੇ ਆਏ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਵੇਣੂ ਉਦੂਗੁਲਾ ਵਲੋਂ ਕੀਤਾ ਗਿਆ ਹੈ ਅਤੇ ਫ਼ਿਲਮ ‘ਚ ਨਵੀਨ ਚੰਦਰ, ਨਿਵੇਤਾ ਪੇਤੂਰਾਜ, ਈਸ਼ਵਰੀ ਰਾਓ, ਪ੍ਰਿਯਮਨੀ ਤੇ ਹੋਰ ਅਹਿਮ ਭੂਮਿਕਾਵਾਂ ‘ਚ ਹਨ। ਇਹ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਵੇਗੀ।